ਰਾਹਤ ਦੀ ਖਬਰ, LPG ਸਿਲੰਡਰ ਦੀਆਂ ਘਟਾਈਆਂ ਕੀਮਤਾਂ, ਪੜ੍ਹੋ ਨਵੇਂ ਰੇਟ

0
635

ਨਵੀਂ ਦਿੱਲੀ | ਸਤੰਬਰ ਮਹੀਨੇ ਦੇ ਪਹਿਲੇ ਦਿਨ ਹੀ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਅੱਜ ਤੇਲ ਮਾਰਕੀਟਿੰਗ ਕੰਪਨੀਆਂ ਨੇ ਕਮਰਸ਼ੀਅਲ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਘੱਟ ਕਰ ਦਿੱਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 91.5 ਰੁਪਏ ਦੀ ਕਮੀ ਆਈ ਹੈ ਯਾਨੀ ਹੁਣ ਦੇਸ਼ ਦੀ ਰਾਜਧਾਨੀ ਵਿੱਚ 19 ਕਿਲੋ ਦਾ ਕਮਰਸ਼ੀਅਲ ਸਿਲੰਡਰ 91.5 ਰੁਪਏ ਸਸਤਾ ਹੋ ਗਿਆ ਹੈ।

ਹੁਣ ਲੋਕਾਂ ਨੂੰ ਸਿਲੰਡਰ ਲਈ 1885 ਰੁਪਏ ਖਰਚ ਕਰਨੇ ਪੈਣਗੇ, ਜਦਕਿ ਪਹਿਲਾਂ ਇਹ ਸਿਲੰਡਰ 1976.50 ਰੁਪਏ ਮਿਲਦਾ ਸੀ। ਦੱਸਣਯੋਗ ਹੈ ਕਿ ਮਈ ਤੋਂ ਲੈ ਕੇ ਹੁਣ ਤੱਕ ਵਪਾਰਕ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਪੰਜ ਵਾਰ ਘਟਾਈਆਂ ਜਾ ਚੁੱਕੀਆਂ ਹਨ। ਮਈ ‘ਚ ਇਸ ਦੀ ਕੀਮਤ ਰਿਕਾਰਡ ਪੱਧਰ ‘ਤੇ ਪਹੁੰਚ ਗਈ ਸੀ। ਉਦੋਂ ਇਸ ਦੀ ਕੀਮਤ 2354 ਰੁਪਏ ਸੀ।