ਜਲੰਧਰ . ਪੰਜਾਬ ਦੇ ਤਿੰਨ ਜ਼ਿਲ੍ਹਿਆ ਜਲੰਧਰ, ਲੁਧਿਆਣਾ ਤੇ ਪਟਿਆਲਾ ਵਿਚ ਨਾਈਟ ਕਰਫਿਊ ਦੇ ਆਦੇਸ਼ ਅੱਜ ਰਾਤ ਨੂੰ ਲਾਗੂ ਹੋਣਗੇ। ਇਹਨਾਂ ਤਿੰਨ ਜ਼ਿਲ੍ਹਿਆ ਵਿਚ ਰਾਤ 9 ਵਜੇ ਤੋਂ ਤੜਕੇ 5 ਵਜੇ ਤੱਕ ਕਰਫਿਊ ਰਹੇਗਾ।
ਪੰਜਾਬ ਸਰਕਾਰ ਦੇ ਚੀਫ ਸੈਕਟਰੀ ਦੁਆਰਾ ਆਦੇਸ਼ ਜਾਰੀ ਕੀਤੇ ਗਏ ਹਨ। ਆਦੇਸ਼ਾਂ ਦੇ ਮੁਤਾਬਿਕ ਤਿੰਨ ਜ਼ਿਲ੍ਹਿਆ ਜਲੰਧਰ, ਲੁਧਿਆਣਾ, ਪਟਿਆਲਾ ਵਿਚ ਇਹ ਆਦੇਸ਼ ਜਾਰੀ ਹੋਣਗੇ।
ਦੁਕਾਨਾਂ ਤੇ ਸ਼ਾਪਿੰਗ ਮਾਲ ਰਾਤ 8 ਵਜੇ ਤੱਕ ਹੀ ਖੁੱਲ੍ਹ ਸਕਣਗੇ। ਜਦਕਿ ਹੋਟਲ ਤੇ ਰੈਸਤਰਾਂ 9 ਵਜੇ ਤੱਕ ਖੁੱਲ੍ਹਣਗੇ। ਦੁਕਾਨਾਂ ਖੁੱਲ੍ਹਣ ਦਾ ਸਮਾਂ 8 ਵਜੇ ਤੱਕ ਜਾਰੀ ਕੀਤਾ ਗਿਆ ਹੈ।
ਦੱਸ ਦਈਏ ਕਿ ਐਤਵਾਰ ਨੂੰ ਲੌਕਡਾਊਨ ਪਹਿਲਾਂ ਵਾਂਗ ਹੀ ਜਾਰੀ ਰਹੇਗਾ।