ਖਬਰਾਂ ਦਾ ਬੁਲੇਟਿਨ : ਪੜ੍ਹੋ ਜਲੰਧਰ ਦੀਆਂ ਪੰਜ ਖ਼ਬਰਾਂ

0
427

ਜਲੰਧਰ . ਕੋਰੋਨਾ ਤੇ ਹੋਰ ਅਪਡੇਟ ਪਾਉਣ ਲਈ ਪੜ੍ਹੋ ਹੇਠਾਂ ਦਿੱਤੀਆਂ ਸ਼ਹਿਰ ਦੀਆਂ ਪੰਜ ਖ਼ਾਸ ਖਬਰਾਂ।

ਮੰਗਲਵਾਰ ਕੋਰੋਨਾ ਦੇ ਆਏ ਅੱਠ ਨਵੇਂ ਕੇਸ, ਇਕ ਹੋਈ ਮੌਤ

ਸਿਵਲ ਹਸਪਤਾਲ ਵਿਚ ਇਲਾਜ ਅਧੀਨ 55 ਸਾਲਾਂ ਇਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਹੁਣ ਜਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 22 ਹੋ ਗਈ ਹੈ। ਇਸ ਦੇ ਨਾਲ ਹੀ ਕੱਲ੍ਹ ਜਿਲ੍ਹੇ ਵਿਚ ਕੋਰੋਨਾ ਦੇ 8 ਨਵੇਂ ਕੇਸ ਸਾਹਮਣੇ ਆਏ ਹਨ। ਇਹਨਾਂ ਕੇਸਾਂ ਨਾਲ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 729 ਹੋ ਗਈ ਹੈ ਤੇ ਐਕਟਿਵ ਕੇਸ 390 ਦੇ ਕਰੀਬ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ 36 ਮਰੀਜ਼ ਕੋਰੋਨਾ ਤੋਂ ਠੀਕ ਹੋ ਘਰਾਂ ਨੂੰ ਪਰਤ ਗਏ ਹਨ ਤੇ 407 ਰਿਪੋਰਟਾਂ ਨੈਗੇਟਿਵ ਵੀ ਆਈਆਂ ਹਨ।

ਸੰਤ ਨਗਰ ਤੇ ਚੱਕ ਹੁਸੈਨਾ ਦੇ ਇਲਾਕੇ ਸੀਲ

ਕੋਰੋਨਾ ਦੇ 5 ਕੇਸ ਆਉਣ ਨਾਲ ਸੰਤ ਨਗਰ ਤੇ ਲੰਮਾ ਪਿੰਡ ਦਾ ਇਲਾਕਾ ਚੱਕ ਹੁਸੈਨਾ ਨੂੰ ਮਾਈਕ੍ਰੋ ਕੰਟੇਨਮੈਂਟ ਜੋਨ ਵਿਚ ਪਾ ਦਿੱਤਾ ਹੈ। ਜਿਲ੍ਹਾ ਪ੍ਰਸ਼ਾਸਨ ਦੁਆਰਾ ਉਹਨਾਂ ਇਲਾਕਿਆਂ ਨੂੰ ਮਾਈਕ੍ਰੋ ਕੰਟੇਨਮੈਂਟ ਜੋਨ ਵਿਚ ਪਾਇਆ ਜਾਂਦਾ ਹੈ ਜਿਹਨਾਂ ਇਲਾਕਿਆਂ ਵਿਚ 5 ਜਾਂ 5 ਤੋਂ ਵੱਧ ਕੋਰੋਨਾ ਦੇ ਕੇਸ ਆਉਂਦੇ ਹਨ। ਹੁਣ ਤੱਕ ਪ੍ਰਸ਼ਾਸਨ ਸ਼ਹਿਰ ਦੇ ਇਲਾਕਿਆਂ ਨੂੰ 12 ਮਾਈਕ੍ਰੋ ਕੰਟੇਨਮੈਂਟ ਜੋਨ ਤੇ 2 ਕੰਟੇਨਮੈਂਟ ਜੋਨ ਘੋਸ਼ਿਤ ਕਰ ਚੁੱਕਾ ਹੈ।

ਸ਼ਾਹਕੋਟ ਵਿਚ 102 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ, ਸਰਵੇ ਦਾ ਕੰਮ ਹੋਇਆ ਪੂਰਾ

ਸ਼ਾਹਕੋਟ ਵਿਚ 102 ਲੋਕਾਂ ਦੀ ਰਿਪੋਰਟ ਨੈਗੇਟਿਵ ਆਉਣ ਦੇ ਨਾਲ ਇਲਾਕੇ ਵਿਚ ਸਰਵੇਂ ਦਾ ਵੀ ਕੰਮ ਪੂਰਾ ਹੋ ਗਿਆ ਹੈ। ਬੀਤੇ 9 ਦਿਨਾਂ ਵਿਚ ਕੋਈ ਵੀ ਕੋਰੋਨਾ ਦਾ ਮਰੀਜ਼ ਨਹੀਂ ਆਇਆ। ਜਦਕਿ ਅਜੇ ਵੀ ਕਈ ਇਲਾਕੇ ਮਾਈਕ੍ਰੋ ਕੰਟੇਨਮੈਂਟ ਜੋਨ ਤੇ ਹਾਟਸਪੋਟ ਬਣੇ ਹੋਏ ਹਨ smo ਡਾ ਦੁੱਗਲ ਨੇ ਦੱਸਿਆ ਕਿ ਜਿਹੜੇ ਮਰੀਜ ਬਿਨਾਂ ਲੱਛਣਾਂ ਵਾਲੇ ਹਨ ਉਹਨਾਂ ਦੀ ਰਿਪੋਰਟ ਆਉਣ ਤੇ ਉਹ 17 ਦਿਨਾਂ ਲਈ ਐਕਟਿਵ ਮੰਨੇ ਜਾਣਗੇ ਤੇ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਸਹਿਮਤੀ ਤੋਂ ਬਾਅਦ ਹੀ ਉਹਨਾਂ ਨੂੰ ਘਰਾਂ ਵਿਚ ਏਕਾਂਤਵਾਸ ਕੀਤਾ ਜਾਵੇਗਾ।

ਬੱਸਾਂ ਵਿਚ ਪੂਰੀਆਂ ਸਵਾਰੀਆਂ ਪਰ ਆਟੋਂ ਵਿਚ ਦੋ ਕਿਉਂ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਜੇਕਰ ਬੱਸਾਂ ਵਿਚ 52 ਸਵਾਰੀਆਂ ਬੈਠ ਸਕਦੀਆਂ ਹਨ। ਫਿਰ ਆਟੋ ਵਾਲਿਆ ਨੂੰ 2 ਸਵਾਰੀਆਂ ਬਿਠਾਉਣ ਦੀ ਪਾਬੰਦੀ ਕਿਉਂ ਲਾਈ ਗਈ ਹੈ। ਉਹਨਾਂ ਨੇ ਕਿਹਾ ਕਿ ਬਹੁਤੇ ਆਟੋ ਵਾਲਿਆਂ ਨੇ ਬੈਂਕਾਂ ਤੋਂ ਲੋਨ ਲੈ ਕੇ ਆਟੋ ਖਰੀਦੇ ਹਨ ਤੇ ਜੇਕਰ ਉਹਨਾਂ ਨੂੰ ਤੁਸੀਂ 2 ਸਵਾਰੀਆਂ ਬਿਠਾਉਣ ਲਈ ਕਹਿੰਦੇ ਹੋ ਤਾਂ ਉਹ ਬੈਂਕਾਂ ਦੀ ਕਿਸ਼ਤਾਂ ਤੇ ਘਰ ਦਾ ਖਰਚਾ ਕਿਵੇ ਚਲਾਉਣਗੇ।

ਈ.ਡੀ ਨੇ ਕਾਂਗਰਸੀ ਨੇਤਾ ਸੁੱਖਾ ਲਾਲੀ ਦੀ ਕੋਠੀ ਕੀਤੀ ਅਟੈਚ

ਬੀਤੇ ਸਾਲ enforcement directorate ਨੇ ਜਿਲ੍ਹਾ ਕਾਂਗਰਸ ਦੇਹਾਤ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਲਾਲੀ, ਡਰੀਮਲੈਂਡ ਪ੍ਰਾਪਰਟੀ ਦੇ ਮਾਲਕ ਭੁਪਿੰਦਰ ਸਿੰਘ ਪਿੰਦਾ ਤੇ ਰਾਮਾਮੰਡੀ ਦੇ ਕੋਲ ਰਹਿੰਦੇ ਹਿੰਮਤ ਸਿੰਘ ਦੇ ਘਰ ਹਵਾਲਾ ਕਨੈਕਸ਼ਨ ਨੂੰ ਲੈ ਕੇ ਰੇਡ ਕੀਤੀ ਸੀ, ਉਸ ਮਾਮਲੇ  ਵਿਚ enforcement directorate ਨੇ  ਸੁੱਖਾ ਲਾਲੀ ਦੀ ਨੰਗਲਸ਼ਾਮਾ ਸਥਿਤ ਕੋਠੀ ਨੂੰ ਹਵਾਲਾ ਕਨੈਕਸ਼ਨ ਦੇ ਕੇਸ ਵਿਚ ਅਟੈਚ ਕਰ ਦਿੱਤਾ ਹੈ।

ਜਲੰਧਰ ਦਾ ਹਰ ਅਪਡੇਟ ਸਿੱਧਾ ਮੋਬਾਈਲ ਤੇ

• ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ।
• Whatsapp ਗਰੁੱਪ ਨਾਲ ਜੁੜਣ ਲਈ ਲਿੰਕ ‘ਤੇ ਕਲਿੱਕ ਕਰੋ।
• ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ ਨਾਲ ਵੀ ਜ਼ਰੂਰ ਜੁੜੋ।