ਪੜ੍ਹੋ ਦੱਖਣੀ ਕੋਰੀਆ ਨੇ ਕੋਰੋਨਾ ਵਾਇਰਸ ਤੋਂ ਕਿਵੇਂ ਜਿੱਤੀ ਜੰਗ, ਭਾਰਤ ਵੀ ਰਹੇ ਤਿਆਰ

    0
    604

    ਨੀਰਜ਼ ਸ਼ਰਮਾ | ਜਲੰਧਰ

    ਕੋਰੋਨਾ ਮਹਾਂਮਾਰੀ ਦੀ ਮਾਰ ਇਸ ਸਮੇਂ ਪੂਰੀ ਦੁਨੀਆ ਝੱਲ ਰਹੀ ਹੈ। ਕੋਰੋਨਾ ਵਾਰਿਸ ਦਾ ਕਹਿਰ ਜਿੱਥੇ ਦੁਨੀਆਂ ‘ਚ ਕਹਿਰ ਢਾਹ ਰਿਹਾ ਹੈ। ਉੱਥਾ ਮਾਨਵਤਾਦੀ ਸੋਚ ਨੂੰ ਲੈਕੇ ਚੱਲਣ ਵਾਲੇ ਲੋਕ ਇਸ ਮਹਾਂਮਾਰੀ ‘ਚ ਡੱਟਕੇ ਮੁਕਾਬਲਾ ਕਰਨ ਲਈ ਤਿਆਰ ਹਨ। ਦੁਨੀਆ ਦੇ ਕਈ ਦੇਸ਼ ਕੋਰੋਨਾ ਨਾਲ ਜੰਗ ਨੂੰ ਜਿੱਤਣ ਲਈ ਕੋਸ਼ਿਸ਼ਾਂ ਵਿੱਚ ਲੱਗੇ ਹਨ। ਦੱਖਣੀ ਕੋਰਿਆ ਦੁਨੀਆ ਵਿੱਚ ਇਕਲਾ ਅਜਿਹਾ ਦੇਸ਼ ਹੈ ਜੋ ਕੋਰੋਨਾ ਦਾ ਸਾਹਮਣਾ ਡੱਟ ਕੇ ਕਰ ਰਿਹਾ ਹੈ ਤੇ ਜਿੱਤ ਵੀ ਰਿਹਾ ਹੈ। ਹੁਣ ਭਾਰਤ ਨੂੰ ਲੌੜ ਹੈ ਕਿ ਉਹ ਕੋਰੋਨਾ ਦਾ ਸਾਹਮਣਾ ਕਰਨ ਲਈ ਪੂਰੀ ਤਿਆਰੀ ਰੱਖੇ ਅਤੇ ਦੱਖਣੀ ਕੋਰਿਆ ਵਰਗੇ ਦੇਸ਼ ਤੋਂ ਸਿੱਖ ਲਵੇ।

    ਕੋਰੋਨਾ ਟੇਸਟ ਪਾਜ਼ੀਟਿਵ ਹੋਵੇ ਤਾਂ ਕਾਲ ਨਹੀਂ ਤਾ ਕੀਤਾ ਜਾਂਦਾ ਹੈ ਸਿਰਫ਼ ਮੈਸੇਜ਼

    • ਦੱਖਣੀ ਕੋਰੀਆ ਨੇ ਇਸ ਜੰਗ ਦਾ ਸਾਹਮਣਾ ਕਰਦੇ ਹੋਏ ਆਪਣੇ ਸ਼ਹਿਰਾਂ ਵਿੱਚ ਦਰਜਨਾਂ ਅਜਿਹੇ ਕੇਂਦਰ ਬਣਾਏ ਹਨ ਜਿੱਥੇ ਤੁਸੀ ਗੱਡੀ ਵਿੱਚ ਬੈਠਿਆ ਹੋਇਆਂ ਹੀ ਟੈਸਟ ਕਰਵਾ ਸਕਦੇ ਹੋ।
    • ਇਨ੍ਹਾਂ ਕੇਂਦਰਾਂ ‘ਤੇ ਸਿਰ ਤੋਂ ਲੈ ਕੇ ਪੈਰ ਤੱਕ ਸੁਰੱਖਿਆ ਕਰਮੀ ਚਿੱਟੇ ਕੱਪੜੇ ਪਾ ਕੇ ਤੈਨਾਤ ਰਹਿੰਦੇ ਹਨ। ਉਨ੍ਹਾਂ ਦੇ ਹੱਥਾਂ ਵਿੱਚ ਦਸਤਾਨੇ, ਅੱਖਾਂ ਤੇ ਐਨਕਾਂ ਅਤੇ ਮੂੰਹ ਤੇ ਸਰਜਰੀ ਵਾਲੇ ਮਾਸਕ ਹੁੰਦੇ ਹਨ।
    • ਇਹ ਸਾਰੀ ਜਾਂਚ ਇੱਕ ਡੇਢ ਮਿੰਟ ਵਿੱਚ ਪੂਰੀ ਹੋ ਜਾਂਦੀ ਹੈ। ਜੇਕਰ ਨਤੀਜਾ ਪਾਜ਼ੀਟਿਵ ਹੋਇਆ ਤਾਂ ਉਨ੍ਹਾਂ ਨੂੰ ਕਾਲ ਕਰਕੇ ਦੱਸਿਆ ਜਾਵੇਗਾ। ਜੇਕਰ ਨੇਗਿਟਿਵ ਹੋਇਆ ਤਾਂ ਸਿਰਫ਼ ਮੈਸੇਜ ਕੀਤਾ ਜਾਵੇਗਾ।

    ਹਰ ਰੋਜ਼ ਕੀਤੀ ਜਾ ਰਹੀ ਹੈ 20 ਹਜ਼ਾਰ ਲੋਕਾਂ ਦੀ ਜਾਂਚ

    • ਦੱਖਣੀ ਕੋਰੀਆ ਵਿੱਚ ਹਰ ਰੋਜ਼ ਕਰੀਬ 20 ਹਜ਼ਾਰ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਟੈਸਟ ਕਰਨ ਦਾ ਇਹ ਅੰਕੜਾ ਦੁਨੀਆਂ ਦੇ ਕਿਸੇ ਵੀ ਹੋਰ ਦੇਸ ਨਾਲੋਂ ਕਿਤੇ ਵੱਧ ਹੈ।
    • ਦੱਖਣੀ ਕੋਰੀਆ ਵਿੱਚ ਕੋਰੋਨਾਵਾਇਰਸ ਲਈ ਬਣਾਏ ਗਏ ਲੈਬ ਸੈਂਟਰਾਂ ਵਿੱਚ ਬਿਨਾਂ ਛੁੱਟੀ ਦੇ ਕੰਮ ਕਰਦੇ ਹਨ।
    • ਕੋਰੋਨਾਵਾਇਰਸ ਨੂੰ ਫੈਲਦਿਆਂ ਦੇਖਦੇ ਹੋਏ ਇਸ ਤਰ੍ਹਾਂ ਦੇ ਕਈ ਲੈਬ ਤਿਆਰ ਕੀਤੇ ਗਏ ਹਨ ਜੋ ਫਰੰਟ ਲਾਈਨ ‘ਤੇ ਇਸ ਬਿਮਾਰੀ ਨਾਲ ਲੜਨ ਦਾ ਕੰਮ ਕਰ ਰਹੇ ਹਨ।

    ਦੱਖਣੀ ਕੋਰੀਆ ਵਿੱਚ ਕੋਰੋਨਾਵਾਇਰਸ ਟੈਸਟ ਦੇ ਲਈ 96 ਪਬਲਿਕ ਤੇ ਪ੍ਰਾਇਵੇਟ ਲੈਬਜ਼ ਦਾ ਨਿਰਮਾਣ ਹੋਇਆ ਹੈ। ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਤਰੀਕੇ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਦੱਖਣੀ ਕੋਰੀਆ ਵਿੱਚ ਕੋਰੋਨਾਵਾਇਰਸ ਨਾਲ ਮੌਤ ਦੀ ਦਰ 0.7% ਹੈ। ਜੇਕਰ ਵਿਸ਼ਵ ਸਿਹਤ ਸੰਗਠਨ ਵੱਲੋਂ ਦਿੱਤੇ ਅੰਕੜਿਆਂ ਦੀ ਗੱਲ ਕਰੀਏ ਤਾਂ ਪੂਰੀ ਦੁਨੀਆਂ ਦੇ ਪੱਧਰ ਤੇ ਇਹ 3.4% ਹੈ।

    ਪੜ੍ਹੋ ਕਿਵੇਂ ਹੁੰਦਾ ਹੈ ਦੱਖਣੀ ਕੋਰਿਆ ਵਿੱਚ ਟੈਸਟ

    • ਦੱਖਣੀ ਕੋਰਿਆ ਵਿੱਚ ਨੇਗੈਟਿਵ ਪ੍ਰੈਸ਼ਰ ਰੂਮ ਵਿੱਚ ਹੀ ਕੋਰੋਨਾ ਟੈਸਟ ਕੀਤੇ ਜਾਂਦੇ ਹਨ।
    • ਦਰਜਨਾਂ ਮਸ਼ੀਨਾਂ ਲਗਾਤਾਰ ਇਹ ਕੰਮ ਕਰਦੀਆਂ ਹਨ ਅਤੇ ਨਤੀਜੇ ਦਿੰਦੀਆਂ ਹਨ ਕਿ ਟੈਸਟ ਨੇਗੇਟਿਵ ਹੈ ਜਾਂ ਪਾਜੀਟਿਵ।
    • ਮਸ਼ੀਨਾਂ ਰਾਹੀਂ ਪੀਸੀਆਰ (ਪੋਲੀਮਰੇਜ਼ ਚੇਨ ਰਿਐਕਸ਼ਨ) ਟੈਸਟ ਕੀਤਾ ਜਾਂਦਾ ਹੈ। ਜਾਂਚ ਕੀਤੀ ਜਾਂਦੀ ਹੈ ਕਿ ਕਿਹੜਾ ਸੈਂਪਲ ਪਾਜ਼ੀਟਿਵ ਹੈ ਜਾਂ ਨੈਗੇਟਿਵ। ਟੈਸਟ ਟਿਊਬ ਵਿੱਚ ਸੈਂਪਲ ਸਟੋਰ ਕਰਨ ਤੋਂ ਲੈ ਕੇ ਟੈਸਟ ਦੇ ਨਤੀਜਿਆਂ ਤੱਕ 5 ਤੋਂ 6 ਘੰਟੇ ਲਗਦੇ ਹਨ।

    ਦੱਖਣੀ ਕੋਰੀਆ ਸੈਂਟਰ ਫਾਰ ਡਿਸੀਸ ਕੰਟਰੋਲ ਨੇ ਇੱਕ ਅਜਿਹਾ ਵਿਭਾਗ ਸਥਾਪਤ ਕੀਤਾ ਹੈ ਜੋ ਅਜਿਹੀ ਕਿਸੇ ਵੀ ਮਾੜੀ ਸਥਿਤੀ ਨਾਲ ਨਜਿੱਠਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਅਤੇ ਹੁਣ ਜਦੋਂ ਕੋਰੋਨਾ ਵਾਇਰਸ ਦੁਨੀਆ ਭਰ ਵਿੱਚ ਮੁਸੀਬਤ ਬਣਿਆ ਹੋਇਆ ਹੈ, ਦੱਖਣੀ ਕੋਰੀਆ ਦੀ ਇਹ ਤਿਆਰੀ ਉਸਨੂੰ ਫਾਇਦਾ ਦੇ ਰਹੀ ਹੈ।

    • ਦੱਖਣੀ ਕੋਰੀਆ ਵਿੱਚ ਟੈਸਟਿੰਗ ਕਿੱਟਾਂ ਦੀ ਕੋਈ ਘਾਟ ਨਹੀਂ ਹੈ। ਚਾਰ ਕੰਪਨੀਆਂ ਨੂੰ ਟੈਸਟਿੰਗ ਕਿੱਟਾਂ ਬਣਾਉਣ ਲਈ ਮਨਜ਼ੂਰੀ ਦਿੱਤੀ ਗਈ ਹੈ। ਇਸ ਦਾ ਅਰਥ ਇਹ ਹੈ ਕਿ ਦੱਖਣੀ ਕੋਰੀਆ ਵਿੱਚ ਹਰ ਹਫ਼ਤੇ ਇੱਕ ਲੱਖ ਚਾਲੀ ਹਜ਼ਾਰ ਟੈਸਟ ਕਰਨ ਦੀ ਸਮਰੱਥਾ ਹੈ।
    • ਵਿਗਿਆਨੀਆਂ ਨੇ ਇੱਕ ਵਿਲੱਖਣ ਪ੍ਰੋਟੀਨ ਤਿਆਰ ਕੀਤਾ ਹੈ ਜੋ ਐਂਟੀਬਾਡੀਜ਼ ਦਾ ਪਤਾ ਲਗਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਭਵਿੱਖ ਵਿੱਚ ਇਸ ਦੀ ਟੀਕਾ ਤਿਆਰ ਹੋ ਜਾਵੇਗਾ।

    ਭਾਰਤ ਦੇ ਲੋਕਾਂ ਨੂੰ ਕੋਰੋਨਾ ਦਾ ਸਾਹਮਣਾ ਕਰਨ ਲਈ ਚਾਹੀਦਾ ਹੈ ਕਿ ਸੁਚੇਤ ਰਹਿਣ ਅਤੇ ਸਾਵਧਾਨ ਵੀ। ਪਰ ਬਜ਼ੁਰਗਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਜਿਹੜੇ ਲੋਕ ਜਵਾਨ ਅਤੇ ਤੰਦਰੁਸਤ ਹਨ, ਉਨ੍ਹਾਂ ਨੂੰ ਬਹੁਤ ਜ਼ਿਆਦਾ ਡਰਨ ਦੀ ਲੋੜ ਨਹੀਂ ਪਰ ਸਾਵਧਾਨੀ ਅਪਣਾਉਣਾ ਜ਼ਰੂਰੀ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।