ਫੋਟੋ ਲਗਵਾ ਕੇ ਰਾਜਨੀਤਿਕ ਲਾਹਾ ਲੈਣ ਦੀ ਥਾਂ ਕੈਪਟਨ ਗਰੀਬਾਂ ਨੂੰ ਜਲਦੀ ਵੰਡੇ ਰਾਸ਼ਨ : ਅਸ਼ਵਨੀ ਸ਼ਰਮਾ

0
1383

ਜਲੰਧਰ . ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਗਰੀਬਾਂ ਨੂੰ ਰਾਸ਼ਨ ਦੇਣ ‘ਤੇ ਵੀ ਰਾਜਨੀਤੀ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਅੱਜ ਦੇ ਸਮੇਂ ਵਿਚ ਹਰ ਕੋਈ ਆਪਣੀ ਹਿੰਮਤ ਅਨੁਸਾਰ ਦੂਜਿਆਂ ਦੀ ਮਦਦ ਕਰ ਰਿਹਾ ਹੈ, ਪਰ ਕੈਪਟਨ ਅਮਰਿੰਦਰ ਸਿੰਘ ਇਸ ਵਿਚ ਆਪਣਾ ਰਾਜਸੀ ਫਾਇਦਾ ਹੀ ਲੱਭ ਰਹੇ ਹਨ ਅਤੇ ਗਰੀਬਾਂ ਨੂੰ ਵੰਡੀਆਂ ਗਈਆਂ ਚੀਜ਼ਾਂ ਉੱਤੇ ਆਪਣੀ ਤਸਵੀਰ ਛਪਾ ਰਹੇ ਹਨ।

ਸ਼ਰਮਾ ਨੇ ਕਿਹਾ- ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਨੂੰ ਇਸ ਬਿਪਤਾ ਵਿਚ ਵੰਡੀਆਂ ਜਾ ਰਹੀਆਂ ਰਾਸ਼ਨ ਵੰਡਣ ਵਾਲੇ ਬੈਗ ਅਤੇ ਹੋਰ ਚੀਜ਼ਾਂ ਉੱਤੇ ਲਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਵੰਡੇ ਜਾਣ ਵਾਲੇ ਸਮਾਨ ਦੀਆਂ ਬੋਰੀਆਂ ਉੱਤੇ ਕੈਪਟਨ ਦੀ ਫੋਟੋ ਛਾਪਣ ਵਿੱਚ ਦੇਰੀ ਕਾਰਨ ਰਾਜ ਦੇ ਲੋਕਾਂ ਨੂੰ ਰਾਸ਼ਨ ਦੀ ਲੰਮੀ ਉਡੀਕ ਕਰਨੀ ਪਈ। ਉਹਨਾਂ ਨੇ ਕਿਹਾ ਕਿ ਅਮਰਿੰਦਰ ਸਿੰਘ ਨੂੰ ਜਨਤਾ ਰਾਜਨੀਤੀ ਕਰਨ ਦੀ ਵਜਾਏ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਰਾਜਨੀਤੀ ਕਰਨ ਦਾ ਇਹ ਸਮਾਂ ਨਹੀਂ ਹੈ, ਬਲਕਿ ਰਾਜ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਲਈ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਗਰੀਬਾਂ ਦੇ ਨੀਲੇ ਰਾਸ਼ਨ ਕਾਰਡ ਸਿਆਸੀ ਕਾਰਨਾਂ ਕਰਕੇ ਕੱਟੇ ਗਏ ਸਨ। ਸ਼ਰਮਾ ਨੇ ਕਿਹਾ ਕਿ ਕੈਪਟਨ ਨੂੰ ਇਸ ਵੱਲ ਨਿਰਪੱਖ ਧਿਆਨ ਦੇਣਾ ਚਾਹੀਦਾ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।