ਚੰਡੀਗੜ੍ਹ। ਬਲਾਤਕਾਰ ਦੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਤੇ ਅੱਜਕਲ 40 ਦਿਨਾਂ ਦੀ ਪੈਰੋਲ ਉਤੇ ਆਇਆ ਸੌਧਾ ਸਾਧ ਰਾਮ ਰਹੀਮ ਕਦੇ ਆਪਣੇ ਗੀਤ ਰਿਲੀਜ਼ ਕਰ ਰਿਹਾ ਹੈ ਤੇ ਕਦੇ ਇਹ ਕਹਿ ਰਿਹਾ ਹੈ ਕਿ ਉਹ ਹੀ ‘ਗੁਰੂ ਹੈ, ਸੀ ਤੇ ਰਹੇਗਾ’।
ਹੁਣ ਇਕ ਤਾਜ਼ਾ ਵੀਡੀਓ ਵਿਚ ਉਹ ਆਪਣੇ ਪੈਰੋਕਾਰਾਂ ਨੂੰ ਆਨਲਾਈਨ ਜੱਫੀਆਂ ਪਾ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਜਦੋਂ ਇਕ ਬਾਪ ਆਪਣੀ ਔਲਾਦ ਨੂੰ ਮਿਲਦਾ ਹੈ ਤਾਂ ਉਹ ਉਸਨੂੰ ਗਲ਼ੇ ਲਗਾਉਂਦਾ ਹੈ। ਨਾਲ ਹੀ ਉਹ ਆਪਣੀਆਂ ਬਾਹਵਾਂ ਉਪਰ ਚੁੱਕ ਕੇ ਇਹ ਕਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਮੈਂ ਵੀ ਤੁਹਾਨੂੰ ਗਲ਼ੇ ਲਗਾਉਂਦਾ ਹਾਂ।
ਹੈਰਾਨੀ ਵਾਲੀ ਗੱਲ ਹੈ ਕਿ ਡੇਰੇ ਪ੍ਰੇਮੀ ਵੀ ਆਨਲਾਈਨ ਵਾਰ-ਵਾਰ ਰਾਮ ਰਹੀਮ ਨਾਲ ਗਲ਼ੇ ਲੱਗਣ ਦੀਆਂ ਫਰਮਾਇਸ਼ਾਂ ਕਰ ਰਹੇ ਹਨ।