ਮੁੰਬਈ | ਪ੍ਰਸਿੱਧ ਮਿਊਜ਼ਿਕ ਕੰਪਨੀ T-SERIES ਦੇ ਮੈਨੇਜਿੰਗ ਡਾਇਰੈਕਟਰ ਭੂਸ਼ਣ ਕੁਮਾਰ ਖਿਲਾਫ਼ Rape ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਮੁੰਬਈ ਦੇ ਡੀ.ਐੱਨ. ਨਗਰ ਪੁਲਿਸ ਨੇ ਦਰਜ ਕੀਤਾ ਹੈ।
ਆਰੋਪ ਹੈ ਕਿ ਭੂਸ਼ਣ ਕੁਮਾਰ ਨੇ T-SERIES ਦੇ ਪ੍ਰਾਜੈਕਟ ‘ਚ ਕੰਮ ਦੇਣ ਦਾ ਲਾਲਚ ਦੇ ਕੇ 30 ਸਾਲ ਦੀ ਇਕ ਲੜਕੀ ਨਾਲ ਰੇਪ ਕੀਤਾ।
ਪੀੜਤ ਦਾ ਆਰੋਪ ਹੈ ਕਿ ਭੂਸ਼ਣ ਕੁਮਾਰ ਨੇ ਉਸ ਦੀ ਫੋਟੋ ਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ। ਭੂਸ਼ਣ ਕੁਮਾਰ ‘ਤੇ ਇਹ ਇਲਜ਼ਾਮ ਪਹਿਲੀ ਵਾਰ ਨਹੀਂ ਲੱਗੇ। ਇਸ ਤੋਂ ਪਹਿਲਾਂ ਵੀ ਉਸ ‘ਤੇ Mee Too ਮੁਹਿੰਮ ਦੌਰਾਨ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲੱਗੇ ਸਨ।




































