‘ਪਾਪ ਛੁਪਾ ਕੇ, ਪੁੰਨ ਦਿਖਾ ਕੇ’ ਰਾਮ ਰਹੀਮ ਨੇ ਕੱਢਿਆ ਨਵਾਂ ਗਾਣਾ, ਲੋਕ ਕਰ ਰਹੇ ਕੁਮੈਂਟ, ਤੁਸੀਂ ਵੀ ਸੁਣੋਂ

0
3691

ਸਿਰਸਾ | ਡੇਰਾ ਮੁੱਖੀ ਗੁਰਮੀਤ ਸਿੰਘ ਰਾਮ ਰਹੀਮ ਨੇ ਆਪਣਾ ਨਵਾਂ ਗਾਣਾ ਰਿਲੀਜ਼ ਕੀਤਾ ਹੈ। ਗਾਣੇ ਨੂੰ ਲੋਕਾਂ ਨੇ ਪਸੰਦ ਕੀਤਾ ਹੈ। ਇਹ ਗਾਣਾ 9 ਘੰਟਿਆਂ ਵਿਚ 2 ਮਿਲੀਅਨ ਦੇਖਿਆ ਜਾ ਚੁੱਕਾ ਹੈ। ਡੇਰਾ ਮੁਖੀ ਨੇ ਬਲਾਤਕਾਰ ਮਾਮਲੇ ‘ਚ ਸਜ਼ਾ ਮਿਲਣ ਪਿੱਛੋਂ ਇਹ ਪਹਿਲਾ ਗੀਤ ਜਾਰੀ ਕੀਤਾ ਹੈ। ਇਸ ਗੀਤ ਦੀ ਉਡੀਕ ਉਸਦੇ ਪੈਰੋਕਾਰ ਬੜੇ ਲੰਮੇ ਸਮੇਂ ਤੋਂ ਕਰ ਰਹੇ ਸਨ।

ਗੀਤ ਵਿਚ ਸਮਾਜਿਕ ਬੁਰਾਈਆਂ ਤੇ ਚਰਿੱਤਰ ਨੂੰ ਪੇਸ਼ ਕੀਤਾ ਹੈ। ਗੀਤ ਰਾਮ ਰਹੀਮ ਸਿੰਘ ਨੇ ਲਿਖਣ, ਕੰਪੋਜ਼, ਤੇ ਡਾਇਰੈਕਟ ਕਰਨ ਦੇ ਨਾਲ ਗਾਇਆ ਵੀ ਆਪ ਹੀ ਹੈ।

 ਸੋਸ਼ਲ ਮੀਡੀਆ ਉਪਰ ਇਸ ਗੀਤ ਨੂੰ ਬਹੁਤ ਸੁਣਿਆ ਜਾ ਰਿਹਾ ਹੈ। ਲੋਕ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਵੀ ਕਰ ਰਹੇ ਹਨ। ਗੀਤ ਦੇ ਹੋਰ ਸੰਗੀਤ ਪਲੇਟਫਾਰਮਾਂ ‘ਤੇ ਵੀ ਉਪਲਬਧ ਹੋਣ ਦੀ ਉਮੀਦ ਹੈ ਜਿਵੇਂ ਕਿ gaana, Jio Saavan, Spotify, Wink Music, Amazon, Apple Music, CRBT ਆਦਿ।