ਚੰਡੀਗੜ੍ਹ| ਬਾਬਾ ਰਾਮ ਰਹੀਮ ਨੂੰ ਇਕ ਵਾਰ ਫਿਰ ਪੈਰੋਲ ਮਿਲ ਰਹੀ ਹੈ। ਉਸਨੂੰ 30 ਦਿਨਾਂ ਲਈ ਬਾਹਰ ਨਿਕਲਣ ਦਾ ਇਕ ਵਾਰ ਫਿਰ ਮੌਕਾ ਮਿਲ ਰਿਹਾ ਹੈ। ਫਿਲਹਾਲ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ।
ਜ਼ਿਕਰਯੋਗ ਹੈ ਕਿ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਬਾਬਾ ਰਾਮ ਰਹੀਮ ਨੂੰ ਹੁਣ ਤੱਕ 6 ਵਾਰ ਪੈਰੋਲ ਮਿਲ ਚੁੱਕੀ ਹੈ। ਇਸੇ ਸਾਲ ਜਨਵਰੀ ਦੇ ਮਹੀਨੇ ਉਸਨੂੰ 40 ਦਿਨਾਂ ਲਈ ਬਾਹਰ ਕੱਢਿਆ ਗਿਆ ਸੀ।
ਬਾਬਾ ਰਾਮ ਰਹੀਮ ਦੇ ਨਾਂ ਨਾਲ ਜਾਣੇ ਜਾਂਦੇ ਡੇਰਾ ਸੱਚਾ ਸੌਦਾ ਦੇ ਮੁਖੀ ਰੇਪ ਤੇ ਮਰਡਰ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹੈ। ਸੂਤਰਾਂ ਅਨੁਸਾਰ ਰਾਮ ਰਹੀਮ ਜਲਦੀ ਹੀ ਬਾਹਰ ਆਉਣ ਵਾਲੇ ਹਨ।