ਰਾਜਪੁਰਾ : ਸਕੂਲ ਵੈਨ ਖਰਾਬ ਹੋਣ ‘ਤੇ ਆਟੋ ‘ਚ ਬੈਠੇ 6ਵੀਂ ਦੇ ਵਿਦਿਆਰਥੀ ਦੀ ਹਾਦਸੇ ‘ਚ ਦਰਦਨਾਕ ਮੌਤ

0
1707

ਰਾਜਪੁਰਾ| ਪਟਿਆਲਾ-ਰਾਜਪੁਰਾ ਰੋਡ ਦੇ ਨਜ਼ਦੀਕ ਪਿੰਡ ਚੌਰਾ ਰੋਡ ਦੇ ਉੱਪਰ ਇੱਕ ਨਿੱਜੀ ਸਕੂਲ ਦੇ ਬੱਚੇ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਦਕਸ਼ ਸ਼ਰਮਾ ਵਜੋਂ ਹੋਈ ਹੈ ਅਤੇ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। 

ਜਾਣਕਾਰੀ ਅਨੁਸਾਰ ਦਕਸ਼ ਪਿੰਡ ਚੌਰਾ ਰੋਡ ‘ਤੇ ਸਥਿਤ ਇੱਕ ਨਿੱਜੀ ਸਕੂਲ ‘ਚ ਛੇਵੀਂ ਜਮਾਤ ਦਾ ਵਿਦਿਆਰਥੀ ਸੀ। ਜਿਸ ਦੀ ਇਸ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਪਟਿਆਲਾ ਦੇ ਨਾਲ ਲੱਗਦੇ ਬਹਾਦਰਗੜ੍ਹ ਦਾ ਰਹਿਣ ਵਾਲਾ ਸੀ ਅਤੇ ਸਵੇਰੇ ਸਕੂਲ ਦੀ ਵੈਨ ਖਰਾਬ ਹੋਣ ਕਾਰਨ ਆਟੋ ਰਿਕਸ਼ਾ ਵਿੱਚ ਸਕੂਲ ਜਾ ਰਿਹਾ ਸੀ