ਰਾਜਪੁਰਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਰਾਜਪੁਰਾ ਵਿਖੇ ਬੱਸ ਵਿਚ ਸਫਰ ਕਰਨ ਦੌਰਾਨ ਵਿਅਕਤੀ ਨੂੰ ਦਿਲ ਦਾ ਦੌਰਾ ਪੈ ਗਿਆ। ਇਹ ਵਿਅਕਤੀ ਅੰਬਾਲੇ ਤੋਂ ਦਿੱਲੀ ਆ ਰਹੀ ਬੱਸ ਵਿਚ ਬੈਠਾ ਤਾਂ ਅਚਾਨਕ ਤਬੀਅਤ ਖਰਾਬ ਹੋ ਗਈ ਤੇ ਬੱਸ ਰੁਕ ਗਈ ਤੇ ਉਸਨੂੰ ਨਜ਼ਦੀਕੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਨੂੰ ਰਾਜਪੁਰਾ ਹਸਪਤਾਲ ਦੀ ਮੋਰਚਰੀ ਵਿਚ ਰੱਖ ਦਿੱਤਾ ਹੈ। ਮ੍ਰਿਤਕ ਦੀ ਜੇਬ ਵਿਚੋਂ ਮਿਲੇ ਕਾਰਡ ਦੇ ਆਧਾਰ ਉਤੇ ਘਰਦਿਆਂ ਨੂੰ ਫੋਨ ਕੀਤਾ ਗਿਆ ਹੈ। ਮ੍ਰਿਤਕ ਦੀ ਪਛਾਣ ਸੁਰੇਸ਼ ਪ੍ਰਸਾਦ ਵਜੋਂ ਹੋਈ ਹੈ।