ਹੁਸ਼ਿਆਰਪੁਰ | ਟਾਂਡਾ ਉੜਮੁੜ ਨਾਲ ਸੰਬੰਧਿਤ 31 ਸਾਲਾ ਰਜਿੰਦਰ ਕੌਰ ਰੂਬੀ ਦਾ ਉਸ ਦੇ ਪਤੀ ਨਵਦੀਪ ਸਿੰਘ ਵੱਲੋਂ ਕੈਨੇਡਾ ਦੇ Montreal ਸ਼ਹਿਰ ‘ਚ ਕਤਲ ਕਰ ਦਿੱਤਾ ਗਿਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਰੋਪੀ ਪਤੀ ਫਰਾਰ ਹੈ।
ਉਥੇ ਹੀ ਉੜਮੁੜ ਸਥਿਤ ਮ੍ਰਿਤਕਾ ਦੇ ਪਰਿਵਾਰ ‘ਚ ਜਿਥੇ ਗਮ ਦਾ ਮਾਹੌਲ ਹੈ, ਉਥੇ ਹੀ ਲਾਸ਼ ਲਿਆਉਣ ਲਈ ਭਾਰਤ ਸਰਕਾਰ ਤੋਂ ਮੰਗ ਕਰ ਰਿਹਾ ਹੈ।
ਮ੍ਰਿਤਕਾ ਦੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ 2 ਸਾਲ ਪਹਿਲਾਂ ਆਪਣੇ ਪਤੀ ਤੇ 2 ਬੱਚਿਆਂ ਨਾਲ ਕੈਨੇਡਾ ਗਈ ਸੀ। ਨਵਦੀਪ ਸਿੰਘ ਅਕਸਰ ਘਰ ‘ਚ ਝਗੜਾ ਕਰਦਾ ਰਹਿੰਦਾ ਸੀ।
ਉਸ ਦੀ ਸ਼ਿਕਾਇਤ ਵੀ ਕੈਨੇਡਾ ਪੁਲਿਸ ਨੂੰ ਕੀਤੀ ਗਈ ਸੀ। ਪੁਲਿਸ ਅਜੇ ਜਾਂਚ ਕਰ ਹੀ ਰਹੀ ਸੀ ਕਿ ਨਵਦੀਪ ਨੇ ਰੂਬੀ ਦਾ ਦੇਰ ਰਾਤ ਕਤਲ ਕਰ ਦਿੱਤਾ, ਜਿਸ ਦੀ ਸੂਚਨਾ ਉਨ੍ਹਾਂ ਦੇ ਬੇਟੇ ਜੋ ਕੈਨੇਡਾ ‘ਚ ਹੀ ਰਹਿੰਦਾ ਹੈ, ਨੇ ਫੋਨ ‘ਤੇ ਭਾਰਤੀ ਸਮੇਂ ਅਨੁਸਾਰ ਰਾਤ ਢਾਈ ਵਜੇ ਦਿੱਤੀ।
(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)
Video : 20 ਲੱਖ ਖ਼ਰਚ ਪਤਨੀ ਨੂੰ ਇੰਗਲੈਂਡ ਭੇਜਿਆ, ਪਹੁੰਚਦੇ ਹੀ ਨੰਬਰ ਕੀਤੇ ਬਲਾਕ
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)