ਰਾਜਸਥਾਨ : PM ਮੋਦੀ ਦੀ ਰੈਲੀ ਲਈ ਜਾ ਰਹੇ 6 ਪੁਲਿਸ ਮੁਲਾਜ਼ਮਾਂ ਦੀ ਹਾਦਸੇ ‘ਚ ਮੌਤ; ਟਰੱਕ ਨਾਲ ਗੱਡੀ ਦੀ ਹੋਈ ਭਿਆਨਕ ਟੱਕਰ

0
443

ਰਾਜਸਥਾਨ, 19 ਨਵੰਬਰ | VIP ਡਿਊਟੀ ਲਈ ਝੁੰਝੁਣੂੰ ਜਾ ਰਹੇ ਪੁਲਿਸ ਮੁਲਾਜ਼ਮਾਂ ਦੀ ਗੱਡੀ ਟਰੱਕ ਨਾਲ ਟਕਰਾ ਗਈ। ਹਾਦਸੇ ਵਿਚ 6 ਪੁਲਿਸ ਮੁਲਾਜ਼ਮਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ 1 ਜ਼ਖਮੀ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਅਗਲੇ ਹਿੱਸੇ ਦੇ ਪਰਖੱਚੇ ਉਡ ਗਏ। ਹਾਦਸਾ ਚੁਰੂ ਜ਼ਿਲ੍ਹੇ ਦੇ ਸੁਜਾਨਗੜ੍ਹ ਥਾਣਾ ਸਦਰ ਇਲਾਕੇ ਵਿਚ ਵਾਪਰਿਆ।

ਜਾਣਕਾਰੀ ਮੁਤਾਬਕ ਨਾਗੌਰ ਦੇ ਖੀਂਵਸਰ ਥਾਣੇ ਦੇ 6 ਪੁਲਿਸ ਮੁਲਾਜ਼ਮਾਂ ਤੇ ਮਹਿਲਾ ਥਾਣੇ ਦੀ ਇਕ ਪੁਲਿਸ ਮੁਲਾਜ਼ਮ ਦੀ ਡਿਊਟੀ ਪੀਐੱਮ ਮੋਦੀ ਦੇ ਝੁੰਝੁਣੂੰ ਵਿਚ ਹੋਣ ਵਾਲੀ ਰੈਲੀ ਵਿਚ ਲੱਗੀ ਸੀ। ਸਾਰੇ ਲੋਕ ਗੱਡੀ ਤੋਂ ਝੁੰਝੁਣੂੰ ਜਾ ਰਹੇ ਹਨ। ਇਸ ਦੌਰਾਨ ਨੈਸ਼ਨਲ ਹਾਈਵੇ 58 ‘ਤੇ ਉਨ੍ਹਾਂ ਦੀ ਗੱਡੀ ਟਰੱਕ ਨਾਲ ਟਕਰਾ ਗਈ।

ਹਾਦਸੇ ਵਿਚ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਟੁੱਟ ਗਿਆ। ਹਾਦਸੇ ਵਿਚ ਪੁਲਿਸ ਮੁਲਾਜ਼ਮਾਂ ਨੂੰ ਘਟਨਾ ਵਾਲੀ ਥਾਂ ਤੋਂ ਜੋਧਪੁਰ ਤੱਕ ਗ੍ਰੀਨ ਕਾਰੀਡੋਰ ਬਣਾ ਕੇ ਜੋਧਪੁਰ ਰਵਾਨਾ ਕੀਤਾ ਗਿਆ ਪਰ ਰਸਤੇ ਵਿਚ ਇਕ ਨੇ ਦਮ ਤੋੜ ਦਿੱਤਾ। ਮੌਕੇ ‘ਤੇ ਮਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਪਛਾਣ ਖੀਂਵਰ ਥਾਣੇ ਦੇ ਏਐੱਸਆਈ ਰਾਮਚੰਦਰ, ਕਾਂਸਟੇਬਲ ਕੁੰਭਾਰਾਮ, ਸੁਰੇਸ਼ ਮੀਣਾ, ਥਾਣਾਰਾਮ ਤੇ ਮਹਿਲਾ ਥਾਣੇ ਦੇ ਕਾਂਸਟੇਬਲ ਮਹਿੰਦਰ ਵਜੋਂ ਹੋਈ ਹੈ। ਹਾਦਸੇ ਵਿਚ ਖੀਂਵਸਰ ਥਾਣੇ ਦੇ ਹੈੱਡ ਕਾਂਸਟੇਬਲ ਸੁਖਾਰਾਮ ਜ਼ਖਮੀ ਹੋ ਗਏ, ਜਿਸ ਨੂੰ ਜੋਧਪੁਰ ਰੈਫਰ ਕੀਤਾ ਗਿਆ। ਜੋਧਪੁਰ ਲਿਜਾਂਦੇ ਸਮੇਂ ਕਾਂਸਟੇਬਲ ਸੁਖਾਰਾਮ ਨੇ ਵੀ ਦਮ ਤੋੜ ਦਿੱਤਾ।