ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਪੀਏ ਦੀ ਸੜਕ ਹਾਦਸੇ ‘ਚ ਮੌਤ

0
288

ਫਾਜ਼ਲਿਕਾ | ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੀਏ ਭੁਪਿੰਦਰ ਸਿੰਘ ਬਰਾੜ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਇਹ ਹਾਦਸਾ ਫਾਜ਼ਲਿਕਾ-ਅਬੋਹਰ ਰੋਡ ‘ਤੇ ਪੈਦੇ ਪਿੰਡ ਘੱਲੂ ਕੋਲ ਵਪਾਰਿਆ ਹੈ।

ਜਾਣਕਾਰੀ ਅਨੁਸਾਰ ਸ਼ਨੀਵਾਰ ਦੀ ਰਾਤ ਉਹ ਆਪਣੀ ਕਾਰ ਵਿਚ ਅਬੋਹਰ ਨੂੰ ਜਾ ਰਹੇ ਸੀ ਤੇ ਰਾਹ ਵਿਚ ਕਾਰ ਟਰੈਕਟਰ-ਟਰਾਲੀ ਨਾਲ ਟਕਰਾਅ ਗਈ।

ਭੁਪਿੰਦਰ ਨੂੰ ਗੰਭੀਰ ਸੱਟ ਲੱਗਣ ਤੋਂ ਬਾਅਦ ਸਥਾਨਕ ਲੋਕਾਂ ਨੇ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਰਾਜਾ ਵੜਿੰਗ ਨੇ ਭੁਪਿੰਦਰ ਬਰਾੜ ਦੀ ਮੌਤ ਉਪਰ ਦੁੱਖ ਪ੍ਰਗਟ ਕੀਤਾ ਹੈ।