ਚੀਨ ‘ਚ ਮੀਂਹ ਨੇ ਤੋੜਿਆ 1000 ਸਾਲ ਦਾ ਰਿਕਾਰਡ, ਮਚਾਈ ਭਾਰੀ ਤਬਾਹੀ, 25 ਮਰੇ, ਪੜ੍ਹੋ ਡਿਟੇਲ…

0
1653

ਬੀਜਿੰਗ | ਚੀਨ ਦੇ ਹੇਨਾਨ ਪ੍ਰਾਂਤ ‘ਚ ਮੌਸਮ ਦਾ ਅਜਿਹਾ ਕਹਿਰ ਵਰ੍ਹਿਆ ਹੈ ਕਿ ਪਿਛਲੇ 1 ਹਜ਼ਾਰ ਸਾਲ ਦੀ ਸਭ ਤੋਂ ਭਿਆਨਕ ਬਾਰਿਸ਼ ਨਾਲ ਜ਼ਿੰਦਗੀ ਅਸਤ-ਵਿਅਸਤ ਹੋ ਗਈ ਹੈ।

ਹੜ੍ਹ ਨਾਲ ਇਕ ਦਰਜਨ ਤੋਂ ਵੱਧ ਸ਼ਹਿਰ ਪਾਣੀ ‘ਚ ਡੁੱਬ ਗਏ ਹਨ। ਸੁਰੰਗ ‘ਚ ਫਸੀ ਮੈਟਰੋ ਵਿੱਚ ਪਾਣੀ ਭਰ ਗਿਆ ਤੇ ਸਟੇਸ਼ਨਾਂ ਤੋਂ ਲੋਕ ਨਿਕਲ ਨਹੀਂ ਪਾ ਰਹੇ।

ਯਿਚੁਆਨ ‘ਚ ਉਫਨਤੀ ਨਦੀ ਦੇ ਪਾਣੀ ਨੂੰ ਮੋੜਨ ਲਈ ਸੈਨਾ ਨੂੰ ਇਕ ਬੰਨ੍ਹ ਤੋੜਨਾ ਪਿਆ। ਕਈ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀਆਂ ਹਨ।

ਗਲੋਬਲ ਟਾਈਮਸ ਦੀ ਰਿਪੋਰਟ ਅਨੁਸਾਰ 12 ਲੱਖ ਤੋਂ ਵੱਧ ਲੋਕ ਹੜ੍ਹ ਤੋਂ ਪ੍ਰਭਾਵਿਤ ਹੋਏ ਹਨ। ਪੌਣੇ 2 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।

ਹੜ੍ਹ ਕਾਰਨ ਹੁਣ ਤੱਕ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ‘ਚ ਮੈਟਰੋ ਟ੍ਰੇਨ ਵਿੱਚ ਪਾਣੀ ਭਰਨ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 12 ਹੈ। ਮੈਟਰੋ ਸੁਰੰਗਾਂ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਈਆਂ ਹਨ।

ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਕਿਹਾ ਕਿ ਰਾਹਤ ਕਾਰਜਾਂ ‘ਚ ਮੁਸ਼ਕਿਲ ਆ ਰਹੀ ਹੈ। ਝੇਂਗਝੋਊ ਰੇਲਵੇ ਸਟੇਸ਼ਨ ਤੋਂ ਜਾਣ ਵਾਲੀਆਂ ਕਰੀਬ 160 ਟ੍ਰੇਨਾਂ ਰੋਕ ਦਿੱਤੀਆਂ ਗਈਆਂ ਹਨ।

ਹਜ਼ਾਰਾਂ ਲੋਕ ਬਿਨਾਂ ਬਿਜਲੀ-ਪਾਣੀ ਦੇ ਰਹਿਣ ਲਈ ਮਜਬੂਰ ਹਨ। ਸੈਂਕੜੇ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ। ਹੜ੍ਹ ਨਾਲ ਬੌਧ ਭਿਕਸ਼ੂਆਂ ਦਾ ਛਾਓਲਿਨ ਮੰਦਰ ਵੀ ਘਿਰਿਆ ਹੋਇਆ ਹੈ। ਇਹ ਮੰਦਰ ਮਾਰਸ਼ਲ ਆਰਟ ਲਈ ਵਿਸ਼ਵ ਪ੍ਰਸਿੱਧ ਹੈ।

ਰਾਇਟਰ ਅਨੁਸਾਰ- ਸਬਵੇ ਟ੍ਰੇਨਾਂ ‘ਚ ਫਸੇ ਯਾਤਰੀ ਜਾਨ ਬਚਾਉਣ ਲਈ ਹੈਂਡਲਬਾਰ ਨਾਲ ਲੱਗ ਕੇ ਰਾਹਤ ਦਲ ਦੀ ਉਡੀਕ ਕਰ ਰਹੇ ਹਨ। ਇਹ ਲੋਕ ਗਰਦਨ ਤੱਕ ਪਾਣੀ ‘ਚ ਡੁੱਬੇ ਹੋਏ ਹਨ।

ਹੜ੍ਹ ‘ਚ ਘਿਰੀਆਂ ਸਬਵੇ ਟ੍ਰੇਨਾਂ ‘ਚੋਂ 500 ਲੋਕਾਂ ਨੂੰ ਰਾਹਤ ਦਲਾਂ ਨੇ ਕੱਢਿਆ ਹੈ। ਹੇਨਾਨ ਪ੍ਰਾਂਤ ਦੇ ਇਕ ਦਰਜਨ ਸ਼ਹਿਰਾਂ ‘ਚ ਪਾਣੀ ਭਰਿਆ ਹੋਇਆ ਹੈ।

ਮੌਸਮ ਵਿਭਾਗ ਵੱਲੋਂ ਅਗਲੇ 3 ਦਿਨਾਂ ਤੱਕ ਮੀਂਹ ਦਾ ਅਨੁਮਾਨ ਹੈ। ਝੇਂਗਝੋਊ ‘ਚ ਸ਼ਨੀਵਾਰ ਤੋਂ ਮੰਗਲਵਾਰ ਤੱਕ 617.1 ਮਿਲੀਮੀਟਰ ਤੱਕ ਬਾਰਿਸ਼ ਹੋ ਗਈ ਹੈ। ਇਹ ਪੂਰੇ ਸਾਲ ਦੀ ਔਸਤਨ 640.8 ਮਿਮੀ. ਬਾਰਿਸ਼ ਦੇ ਲਗਭਗ ਬਰਾਬਰ ਹੈ। ਅਜਿਹੀ ਬਾਰਿਸ਼ ਹਜ਼ਾਰ ਸਾਲ ਬਾਅਦ ਹੋਈ ਹੈ।

ਉਥੇ ਝੇਂਗਝੋਊ ਸ਼ਹਿਰ ‘ਚ ਆਈਫੋਨ ਬਣਾਉਣ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਪਲਾਂਟ ਹੈ, ਭਾਰੀ ਮੀਂਹ ਪੈਣ ਕਾਰਨ ਪੂਰਾ ਸ਼ਹਿਰ ਹੜ੍ਹ ਦੀ ਲਪੇਟ ‘ਚ ਹੈ। ਇਸ ਨਾਲ ਕੰਪਨੀ ਦੇ ਕੰਮ ਵੀ ਪ੍ਰਭਾਵਿਤ ਹੋਏ ਹਨ, ਕੁਝ ਦਿਨਾਂ ਤੋਂ ਉਤਪਾਦ ਰੁਕਿਆ ਹੋਇਆ ਹੈ।