ਜੈਪੁਰ | ਪਿੰਡ ਸੰਤਾਪੁਰਾ ‘ਚ ਲੁਕੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਦੀ ਸੰਭਾਵਨਾ ‘ਤੇ ਸੁਰੱਖਿਆ ਏਜੰਸੀਆਂ ਨੇ ਬੁੱਧਵਾਰ-ਵੀਰਵਾਰ ਦੀ ਰਾਤ ਨੂੰ ਛਾਪੇਮਾਰੀ ਕੀਤੀ। ਭਾਵੇਂ ਮੌਕੇ ਤੋਂ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਪਰ ਪੰਜਾਬ ਪੁਲਿਸ ਹਰਦੀਪ ਸਿੰਘ ਪੁੱਤਰ ਛਿੰਦਾ ਸਿੰਘ ਵਾਸੀ ਢਾਣੀ ਨੂੰ ਨਾਲ ਲੈ ਗਈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਨੌਜਵਾਨ ਨਾਲ ਅੰਮ੍ਰਿਤਪਾਲ ਦੀਆਂ ਫੋਟੋਆਂ ਵਾਇਰਲ ਹੋਈਆਂ ਹਨ।
ਸੰਤਪੁਰਾ ਸਥਿਤ ਇਕ ਢਾਣੀ ਨੇੜੇ ਅੰਮ੍ਰਿਤਪਾਲ ਸਿੰਘ ਦੇ ਲੁਕੇ ਹੋਣ ਦੀ ਸੂਚਨਾ ਤੋਂ ਬਾਅਦ ਸਰਗਰਮ ਹੋਈ ਪੁਲਿਸ ਟੀਮ ਨੇ ਕੇਂਦਰੀ ਜਾਂਚ ਏਜੰਸੀਆਂ ਦੀ ਅਗਵਾਈ ਵਿਚ ਮੋਰਚਾ ਲਾਇਆ। ਪਿੰਡ ਵਾਸੀਆਂ ਨੇ ਦੱਸਿਆ ਕਿ 25-30 ਸਕਾਰਪੀਓ ਗੱਡੀਆਂ ਦਾ ਕਾਫਲਾ ਸੰਤਪੁਰਾ ਤੋਂ ਕਰੀਬ ਇਕ ਕਿਲੋਮੀਟਰ ਦੂਰ ਸਥਿਤ ਢਾਣੀ ਕੋਲ ਪੁੱਜਾ।
ਅੰਮ੍ਰਿਤਪਾਲ ਦੇ ਹਨੂੰਮਾਨਗੜ੍ਹ ਅਤੇ ਸ੍ਰੀਗੰਗਾਨਗਰ ਜ਼ਿਲ੍ਹਿਆਂ ਵਿਚ ਲੁਕੇ ਹੋਣ ਦੇ ਸ਼ੱਕ ਵਿਚ ਪੰਜਾਬ ਪੁਲਿਸ ਨੇ ਸੂਬੇ ਦੀ ਸਰਹੱਦ ’ਤੇ ਨਾਕਾਬੰਦੀ ਕਰ ਦਿੱਤੀ ਹੈ। ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਦੀਆਂ ਫੋਟੋਆਂ ਦੋਵਾਂ ਸੂਬਿਆਂ ਦੀਆਂ ਸਰਹੱਦਾਂ ‘ਤੇ ਚਿਪਕਾਈਆਂ ਗਈਆਂ ਹਨ। ਪੰਜਾਬ, ਹਰਿਆਣਾ ਤੇ ਸੰਗਰੀਆ ਪੁਲਿਸ ਨੇ ਅੱਜ ਤੜਕੇ ਸੰਗਰੀਆ ਥਾਣੇ ਦੇ ਪਿੰਡ ਸੰਤਪੁਰਾ ਨੇੜੇ ਇਕ ਢਾਣੀ ’ਤੇ ਛਾਪਾ ਮਾਰਿਆ।