ਸ਼੍ਰੋਮਣੀ ਕਮੇਟੀ ਦੀ ਕਾਰਵਾਈ ‘ਤੇ ਬੀਬੀ ਕਿਰਨਜੋਤ ਕੌਰ ਨੇ ਚੁੱਕੇ ਸਵਾਲ

0
16650

ਨਰਿੰਦਰ ਕੁਮਾਰ | ਜਲੰਧਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਗ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਪਵਿੱਤਰ ਸਰੂਪਾਂ ਦੇ ਮਾਮਲੇ ‘ਚ ਡਾ ਈਸ਼ਰ ਸਿੰਘ ਐਡਵੋਕੇਟ ਜਾਂਚ ਆਯੋਗ ਦੀ ਰਿਪੋਰਟ ਚ ਦੋਸ਼ੀ ਪਾਏ ਗਏ ਪ੍ਰਕਾਸ਼ਨ ਵਿਭਾਗ ਦੇ 11 ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਤੁਰੰਤ ਬਰਖਾਸਤ ਕਰਕੇ ਉਨ੍ਹਾਂ ਖਿਲਾਫ਼ ਕਾਨੂਨੀ ਕਾਰਵਾਈ ਦੀ ਸਿਫਾਰਸ਼ ਕੀਤੀ ਸੀ।

ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਸੀਨੀਅਰ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਇਸ ਕਾਰਵਾਈ ਨੂੰ ਅਧੂਰੀ ਕਾਰਵਾਈ ਕਿਹਾ ਹੈ। ਉਹਨਾਂ ਦੱਸਿਆ ਕਿ ਕਾਰਵਾਈ ਪੂਰੀ ਉਦੋਂ ਹੀ ਕਿਹਾ ਜਾਵੇਗਾ ਕਿ ਜਦੋਂ ਪਤਾ ਲੱਗ ਜਾਵੇਗਾ ਕਿ ਗੁਰੂ ਮਹਾਰਾਜ ਦੇ ਸਰੂਪ ਕਿੱਥੇ ਨੇ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਵੇਲੇ ਸਿਰ ਇਸ ਮਸਲੇ ਤੇ ਕਾਰਵਾਈ ਕੀਤੀ ਹੁੰਦੀ ਜੋ ਕਿ ਪ੍ਰਧਾਨ ਦੀ ਜ਼ਿੰਮੇਵਾਰੀ ਸੀ ਤਾਂ ਮਸਲਾ ਇਨ੍ਹਾਂ ਵਿਗੜਦਾ ਹੀ ਨਹੀਂ ਸਿਰਫ ਮੁਲਾਜ਼ਮਾਂ ਤੇ ਗਾਜ਼ ਸੁਟ ਕੇ ਕੰਮ ਖਤਮ ਨਹੀਂ ਹੁੰਦਾ ਜਿਹੜੇ ਜੁੰਮੇਵਾਰ ਹੈਗੇ ਨੇ ਸਾਹਮਣੇ ਆਉਣੇ ਚਾਹੀਦੇ ਹਨ ਜੇਕਰ ਬਰਖ਼ਾਸਤ ਕੀਤੇ ਮੁਲਾਜ਼ਮ ਹੀ ਦੋਸ਼ੀ ਨੇ ਤੇ ਸਵਾਲ ਤਾਂ ਫਿਰ ਉੱਥੇ ਦਾ ਉੱਥੇ ਹੈ ਕਿ ਗੁਰੂ ਮਹਾਰਾਜ ਦੇ ਸਰੂਪ ਕਿੱਥੇ ਨੇ ।

ਸਿੱਖ ਨੇਤਾ ਮਾਸਟਰ ਤਾਰਾ ਸਿੰਘ ਦੀ ਦੋਹਤੀ ਬੀਬੀ ਕਿਰਨਜੋਤ ਕੌਰ ਨੇ ਕਿਹਾ ਜਿਹੜਾ ਪ੍ਰਧਾਨ ਹੁੰਦਾ ਹੈ ਉਹਦੇ ਹੁਕਮਾਂ ਦੇ ਅਨੁਸਾਰ ਆਗਿਆ ਦੇ ਮੁਤਾਬਕ ਮੁੱਖ ਸਕੱਤਰ ਕੰਮ ਕਰਦਾ ਹੈ ਸਕੱਤਰ ਕੋਲ ਪ੍ਰਧਾਨ ਦੀ ਪਾਵਰ ਨਹੀਂ ਹੁੰਦੀ ਜੋ ਪ੍ਰਧਾਨ ਨੇ ਕਹਿਣਾ ਹੁੰਦਾ ਹੈ ਉਹੀ ਸਕੱਤਰ ਨੇ ਆਪਣੇ ਦਸਤਖ਼ਤ ਰਾਹੀਂ ਲਾਗੂ ਕਰਨਾ ਹੁੰਦਾ ਹੈ ਜੇ ਸਕੱਤਰ ਇਖਲਾਕੀ ਜਿੰਮੇਵਾਰੀ ਲੈ ਰਿਹਾ ਹੈ ਤਾਂ ਪ੍ਰਧਾਨ ਕਿਉਂ ਨਹੀਂ ਜ਼ਿੰਮੇਵਾਰੀ ਲੈ ਰਹੇ ਜਿਹਦੇ ਕਾਰਜਕਾਲ ਚ ਸਾਰਾ ਕੁਝ ਹੋਇਆ ਹੈ ਅਤੇ ਵਕਤ ਸਿਰ ਕਾਰਵਾਈ ਨਾ ਕਰਨ ਤੇ ਇਹੋ ਜਹੀ ਸਥਿਤੀ ਪਹੁੰਚੀ ਹੈ ਇਹ ਇੱਕ ਅਧੂਰੀ ਕਾਰਵਾਈ ਹੈ।