26 ਜਨਵਰੀ ਦੀ ਪਰੇਡ ‘ਚੋਂ ਪੰਜਾਬ ਦੀ ਝਾਕੀ ਮੁੜ ‘ਗਾਇਬ’; CM ਮਾਨ ਨੇ ਕਿਹਾ- ਕੇਂਦਰ ਨੇ ਸਾਡੇ ਨਾਲ ਵਿਤਕਰਾ ਕੀਤਾ

0
2349

ਚੰਡੀਗੜ੍ਹ : ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੱਖਾਂ ਲੋਕ ਸ਼ਰਧਾਂਜਲੀ ਭੇਟ ਕਰ ਰਹੇ ਹਨ ਪਰ ਇਸ ਕੁਰਬਾਨੀ ਵਾਲੇ ਦਿਨ ਕੇਂਦਰ ਸਰਕਾਰ ਨੇ ਪੰਜਾਬ ਨਾਲ ਵੱਡਾ ਧੋਖਾ ਕੀਤਾ ਹੈ। ਸਾਨੂੰ ਅੱਜ ਹੀ ਪੱਤਰ ਮਿਲਿਆ ਹੈ। 26 ਜਨਵਰੀ ਨੂੰ ਕੱਢੀ ਜਾਣ ਵਾਲੀ ਪਰੇਡ ਵਿੱਚ ਪੰਜਾਬ ਨੂੰ ਪੁੱਛਿਆ ਗਿਆ ਕਿ ਕੀ ਤੁਹਾਡੇ ਸੂਬੇ ਵਿੱਚੋਂ ਕੋਈ ਝਾਕੀ ਕੱਢੀ ਜਾਵੇਗੀ? ਅਸੀਂ ਇਸ ਬਾਰੇ ਕੇਂਦਰ ਸਰਕਾਰ ਨੂੰ 4 ਅਗਸਤ 2023 ਨੂੰ ਹੀ ਲਿਖਿਆ ਸੀ ਕਿ ਅਸੀਂ ਅਗਲੇ ਤਿੰਨ ਸਾਲਾਂ ਤਕ ਇਹ ਝਾਕੀ ਲਗਾਉਣੀ ਚਾਹੁੰਦੇ ਹਾਂ ? ਸਾਨੂੰ ਤਿੰਨ ਬਦਲ ਪੁੱਛੇ ਗਏ ਤਾਂ ਅਸੀਂ ਤਿੰਨ ਪ੍ਰਸਤਾਵ ਤਿਆਰ ਕੀਤੇ। ਪਹਿਲਾ- ਪੰਜਾਬ ਦੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਦਾ ਇਤਿਹਾਸ, ਮਾਈ ਭਾਗੋ- ਨਾਰੀ ਸ਼ਕਤੀਕਰਨ ਤੇ ਪੰਜਾਬ ਦਾ ਅਮੀਰ ਵਿਰਸਾ ਤੇ ਇਸਦੀ ਪੇਸ਼ਕਾਰੀ। ਅਸੀਂ ਸਾਰਿਆਂ ਦੇ ਦੋ-ਦੋ ਡਿਜ਼ਾਈਨ ਭੇਜੇ।

ਪਹਿਲੀ ‘ਚ ਭਗਤ ਸਿੰਘ, ਸਾਈਮਨ ਕਮਿਸ਼ਨ ਗੋ ਬੈਕ, ਦੂਜੇ ‘ਚ ਵੀ ਲਗਪਗ ਅਜਿਹਾ ਹੀ ਸੀ। ਦੂਜੀ ਮਾਈ ਭਾਗੋ – ਪਹਿਲੀ ਮਹਿਲਾ ਵਾਰੀਅਰ ——– ਨਾਰੀ ਸ਼ਕਤੀ ਵਜੋਂ ਪੇਸ਼ ਕੀਤੀ। ਤੀਜੇ ਵਿਚ ਪੰਜਾਬ ਦੇ ਸੱਭਿਆਚਾਰ ਨੂੰ ਪੇਸ਼ ਕੀਤਾ ਗਿਆ। ਇਨ੍ਹਾਂ ਤਿੰਨਾਂ ਦੇ ਦੋ ਡਿਜ਼ਾਈਨ ਭੇਜੇ ਗਏ ਸਨ। ਕੇਂਦਰੀ ਕਮੇਟੀ ਨਾਲ ਤਿੰਨ ਮੀਟਿੰਗਾਂ ਅਤੇ ਗੱਲਬਾਤ ਹੋਈ।

ਅੱਜ ਪ੍ਰੈੱਸ ਕਾਨਫਰੰਸ ਵਿਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਨ੍ਹਾਂ ਵਿਚੋਂ ਕੋਈ ਵੀ ਝਾਕੀ ਕੱਢਣ ਦੀ ਇਜਾਜ਼ਤ ਸਾਨੂੰ ਨਹੀ ਦਿੱਤੀ ਗਈ। ਨਾ ਹੀ ਪਿਛਲੇ ਸਾਲ ਦਿੱਤੀ ਗਈ। ਭਾਜਪਾ ਨੇ ਇਸ ਦਾ ਵੀ ਭਾਜਪਾਕਰਨ ਕਰ ਦਿੱਤਾ ਹੈ।

ਮੁੱਖ ਮੰਤਰੀ ਹੋਣ ਦੇ ਨਾਤੇ ਇਸ ਦਾ ਵਿਰੋਧ ਕਰਨਾ ਮੇਰਾ ਫਰਜ਼ ਹੈ। ਇਹ ਝਾਕੀਆਂ ਹੁਣ ਪੰਜਾਬ ਵਿੱਚ ਦਿਖਾਈਆਂ ਜਾਣਗੀਆਂ। ਇਹ ਵੀ ਲਿਖਾਂਗੇ ਕਿ ਰਿਜੈਕਟਿਡ ਬਾਏ ਸੈਂਟਰ। ਸਾਨੂੰ ਆਪਣੀ ਵਿਰਾਸਤ ਦਿਖਾਉਣ ਤੋਂ ਕੋਈ ਨਹੀਂ ਰੋਕ ਸਕਦਾ।

ਮੁੱਖ ਮੰਤਰੀ ਨੇ ਝਾਕੀ ਨਾ ਦਿਖਾਉਣ ਦੇ ਪੱਤਰ ਦੀ ਆਲੋਚਨਾ ਤੇ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਅੱਜ ਭਾਜਪਾ ਆਗੂ ਇਸ ‘ਤੇ ਕੀ ਕਹਿਣਗੇ। ਮੈਨੂੰ ਲੱਗਦਾ ਹੈ ਕਿ ਉਹ ਪੰਜਾਬ ਨੂੰ ਚੁਣੌਤੀ ਦੇ ਰਹੇ ਹਨ।