ਪੰਜਾਬ ਦਾ ਓਲੰਪੀਅਨ ਆਕਾਸ਼ਦੀਪ ਹਰਿਆਣਵੀ ਹਾਕੀ ਖਿਡਾਰਨ ਮੋਨਿਕਾ ਨਾਲ ਲਵੇਗਾ ਲਾਵਾਂ, ਅੱਜ ਹੋਈ ਮੰਗਣੀ

0
218

ਚੰਡੀਗੜ੍ਹ/ਜਲੰਧਰ, 13 ਨਵੰਬਰ | ਭਾਰਤੀ ਹਾਕੀ ਟੀਮ ਦੇ ਖਿਡਾਰੀ ਓਲੰਪੀਅਨ ਆਕਾਸ਼ਦੀਪ ਸਿੰਘ ਭਾਰਤੀ ਹਾਕੀ ਮਹਿਲਾ ਟੀਮ ਦੀ ਖਿਡਾਰਨ ਮੋਨਿਕਾ ਮਲਿਕ ਨਾਲ ਵਿਆਹ ਕਰਨ ਜਾ ਰਹੇ ਹਨ। ਅੱਜ ਦੋਵਾਂ ਦੀ ਜਲੰਧਰ ‘ਚ ਮੰਗਣੀ ਹੋ ਗਈ।

ਮੋਨਿਕਾ ਮੂਲ ਰੂਪ ਤੋਂ ਹਰਿਆਣਾ ਦੇ ਸੋਨੀਪਤ ਦੇ ਗੋਹਾਨਾ ਬਲਾਕ ਦੇ ਪਿੰਡ ਗਾਮਦੀ ਦੀ ਰਹਿਣ ਵਾਲੀ ਹੈ। ਇਸ ਦੇ ਨਾਲ ਹੀ ਅਕਾਸ਼ਦੀਪ ਸਿੰਘ ਮੂਲ ਰੂਪ ਵਿਚ ਤਰਨਤਾਰਨ ਦੇ ਖਡੂਰ ਸਾਹਿਬ ਦੇ ਪਿੰਡ ਵੀਰੋਵਾਲ ਦਾ ਰਹਿਣ ਵਾਲਾ ਹੈ।

ਆਕਾਸ਼ਦੀਪ ਸਿੰਘ ਅਤੇ ਮੋਨਿਕਾ ਮਲਿਕ ਦਾ ਵਿਆਹ 15 ਨਵੰਬਰ ਨੂੰ ਹੋਵੇਗਾ। ਅੱਜ ਦੋਵਾਂ ਦੀ ਜਲੰਧਰ ਫਗਵਾੜਾ ਹਾਈਵੇ ‘ਤੇ ਸਥਿਤ ਇਕ ਪ੍ਰਾਈਵੇਟ ਰਿਜ਼ੋਰਟ ‘ਚ ਮੰਗਣੀ ਹੋ ਗਈ। ਦੋਵਾਂ ਖਿਡਾਰੀਆਂ ਦੇ ਪਰਿਵਾਰ ਸ਼ਗਨ ਸਮਾਰੋਹ ਲਈ ਜਲੰਧਰ ਪਹੁੰਚ ਚੁੱਕੇ ਹਨ। ਕੱਲ ਯਾਨੀ ਮੰਗਲਵਾਰ ਨੂੰ ਆਕਾਸ਼ਦੀਪ ਦੇ ਘਰ ਪਾਠ ਦਾ ਆਯੋਜਨ ਕੀਤਾ ਗਿਆ ਸੀ। 15 ਨਵੰਬਰ ਨੂੰ ਹੋਣ ਵਾਲਾ ਇਹ ਵਿਆਹ ਸਰਹਿੰਦ ਹਾਈਵੇ ‘ਤੇ ਸਥਿਤ ਇੱਕ ਨਿੱਜੀ ਰਿਜ਼ੋਰਟ ਲਾਂਡਰਾ ਵਿਖੇ ਹੋਵੇਗਾ।

ਅਕਾਸ਼ਦੀਪ ਪੰਜਾਬ ਪੁਲਿਸ ‘ਚ ਡੀਐਸਪੀ

ਪ੍ਰਾਪਤ ਜਾਣਕਾਰੀ ਅਨੁਸਾਰ ਅਕਾਸ਼ਦੀਪ ਸਿੰਘ ਪੰਜਾਬ ਪੁਲੀਸ ਵਿਚ ਡੀਐਸਪੀ ਵਜੋਂ ਤਾਇਨਾਤ ਹੈ। ਉਨ੍ਹਾਂ ਦੀ ਨਿਯੁਕਤੀ ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਸੀ। ਜਦਕਿ ਮੋਨਿਕਾ ਮਲਿਕ ਭਾਰਤੀ ਰੇਲਵੇ ‘ਚ ਕੰਮ ਕਰ ਰਹੀ ਹੈ।

ਅਕਾਸ਼ਦੀਪ ਸਿੰਘ ਹਾਕੀ ਜਗਤ ਦਾ ਵੱਡਾ ਨਾਂ ਹੈ। ਉਹ ਭਾਰਤ ਦੇ ਮਹਾਨ ਓਲੰਪੀਅਨ ਵਜੋਂ ਜਾਣੇ ਜਾਂਦੇ ਹਨ। 2014 ਵਿਚ ਹੀ ਉਨ੍ਹਾਂ ਨੇ ਦੱਖਣੀ ਕੋਰੀਆ ਵਿਚ ਹੋਈਆਂ 17ਵੀਆਂ ਏਸ਼ਿਆਈ ਖੇਡਾਂ ਵਿਚ ਖੇਡਦਿਆਂ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹਾਕੀ ਵਰਲਡ ਲੀਗ ਰਾਊਂਡ-2015 ‘ਚ ਵੀ ਜਗ੍ਹਾ ਹਾਸਿਲ ਕੀਤੀ, ਜਿਸ ‘ਚ ਉਨ੍ਹਾਂ ਨੇ ਜਿੱਤ ਦਾ ਝੰਡਾ ਲਹਿਰਾਇਆ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)