ਪੰਜਾਬ ਦੇ ਜੰਗਲਾਂ ਤੇ ਕੈਮਰਿਆਂ ਰਾਹੀ ਹੋਵੇਗੀ ਨਿਗਰਾਨੀ

0
2828

ਚੰਡੀਗੜ . ਪੰਜਾਬ ਦੇ ਜੰਗਲਾਂ ਅਤੇ ਜੰਗਲੀ ਜੀਵਾਂ ਦੇ ਬਚਾਅ ਲਈ ਫਾਰੈਸਟ ਐਂਡ ਵਾਈਲਡ ਲਾਈਫ ਸਰਵੀਲੈਂਸ ਐਂਡ ਮੌਨੀਟਰਿੰਗ ਸਿਸਟਮ ਅਪਣਾਇਆ ਜਾਵੇਗਾ। ਇਸ ਨਵੀਂ ਪ੍ਰਣਾਲੀ ਤਹਿਤ ਜੰਗਲਾਂ ‘ਚ ਥਰਮਲ ਇਮਜਿੰਗ ਕੈਮਰੇ, ਟਰੈਪ ਕੈਮਰੇ ਅਤੇ ਡਰੋਨਾਂ ਦੀ ਮਦਦ ਲਈ ਜਾਵੇਗੀ। ਵਿਭਾਗ ਦੇ ਅਧਿਕਾਰੀਆ ਨਾਲ ਮੀਟਿੰਗ ਕਰਨ ਅਤੇ ਪੇਸ਼ਕਾਰੀ ਵੇਖਣ ਉਪਰੰਤ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਸੂਬੇ ਦੇ ਜੰਗਲਾਂ ਅਤੇ ਜੰਗਲੀ ਜੀਵਾਂ ਦੀ ਨਿਗਰਾਨੀ ਨਈ ਵਿਸ਼ੇਸ਼ ਯੋਜਨਾ ਬਣਾਈ  ਦਾ ਰਹੀ ਹੈ।
ਇਹਨਾਂ ਦੱਸਿਆ ਕਿ ਰਾਜਥਾਨ ਸਰਕਾਰ ਦੀ ਤਰਜ਼ ਤੇ ਪੰਜਾਬ ਸਰਕਾਰ ਵੀ ਫਾਰੈਸਟ ਐਂਡ ਵਾਈਲਡ ਲਾਈਫ ਸਰਵੀਲੈਂਸ ਐਂਡ ਮੌਨੀਟਰਿੰਗ ਸਿਸਟਮ ਅਪਣਾਉਣ ਲਈ ਸਰਵੇਖਣ ਕਰ ਰਹੀ ਹੈ। ਧਰਮਸੋਤ ਨੇ ਦੱਸਿਆ ਕਿ ਨਵੀਂ ਪ੍ਰਣਾਲੀ ਅਪਣਾ ਕੇ ਪ੍ਰਭਾਵੀ ਢੰਗ ਨਾਲ ਜੰਗਲਾਂ ਤੋਂ ਕੀਮਤੀ ਲਕੱੜ ਚੌਰੀ ਕਰਨ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇਗਾ। ਉਹਨਾਂ ਦੱਸਿਆ ਕਿ ਇਸ ਸਿਸਟਮ ਰਾਹੀ ਜੰਗਸੀ ਜੀਵਾਂ ਦੇ ਸ਼ਿਕਾਰ ਤੇ ਰੋਕ ਲਗੇਗੀ ਨਾਲ ਹੀ ਜੰਗਲਾਂ ਨੂੰ ਅੱਗ ਲੱਗਣ ਤੋ ਵੀ ਬਚਾਇਆ ਦਾ ਸਕੇਗਾ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।