ਚੰਡੀਗੜ੍ਹ| ਪੰਜਾਬੀ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ। ਗਾਇਕ ਸੁਰਿੰਦਰ ਛਿੰਦਾ ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ, ਜਿਥੇ ਅੱਜ ਉਨ੍ਹਾਂ ਨੇ ਆਖਰੀ ਸਾਹ ਲਏ।
ਸੁਰਿੰਦਰ ਛਿੰਦੇ ਨੂੰ ਗਾਇਕੀ ਵਿਰਸੇ ‘ਚੋਂ ਹੀ ਮਿਲੀ। ਆਪਣੇ ਪਿਤਾ ਜੀ ਨੂੰ ਰਿਆਜ਼ ਕਰਦਿਆਂ ਦੇਖ ਕੇ ਗਾਉਣਾ ਸ਼ੁਰੂ ਕੀਤਾ ਅਤੇ ਜਸਵੰਤ ਭੰਵਰਾ ਤੋਂ ਗਾਇਕੀ ਦੀ ਤਾਲੀਮ ਲਈ ਸੀ। ਸੁਰਿੰਦਰ ਛਿੰਦਾ ਰਾਤੋ ਰਾਤ ਸਟਾਰ ਬਣ ਜਾਣ ਵਾਲੇ ਗਾਇਕ ਨਹੀਂ ਸਨ। ਉਨ੍ਹਾਂ ਨੇ ਸਖਤ ਮਿਹਨਤ ਤੇ ਰਿਆਜ਼ ਨਾਲ ਗਾਇਕੀ ‘ਚ ਮੁਕਾਮ ਹਾਸਿਲ ਕੀਤਾ ਛਿੰਦੇ ਦੇ ਕਈ ਗੀਤ ਇੰਨੇ ਮਕਬੂਲ ਹੋਏ ਕਿ ਬੱਚੇ ਬੱਚੇ ਦੀ ਜ਼ੁਬਾਨ ’ਤੇ ਚੜ੍ਹੇ ਜਿਵੇਂ ‘ਦੋ ਊਠਾਂ ਵਾਲੇ ਨੀਂ’, ‘ਜੰਝ ਚੜ੍ਹੀ ਅਮਲੀ ਦੀ’, ‘ਬੱਦਲਾਂ ਨੂੰ ਪੁੱਛ ਗੋਰੀਏ’,‘ਜਿਉਣਾ ਮੌੜ’, ‘ਉੱਚਾ ਬੁਰਜ ਲਾਹੌਰ ਦਾ’, ‘ਜੱਟ ਮਿਰਜ਼ਾ ਖਰਲਾਂ ਦਾ’, ‘ਸੁੱਚਾ ਸੂਰਮਾ’, ‘ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ’, ‘ਦਿੱਲੀ ਸ਼ਹਿਰ ਦੀਆਂ ਕੁੜੀਆਂ’ ਤੇ ਅਨੇਕਾਂ ਹੋਰ ਗੀਤ ਮੌਜੂਦ ਹਨ।
ਛਿੰਦਾ ਦੀ ਗਾਇਕੀ ਦੀ ਖਾਸ ਵਿਸ਼ੇਸ਼ਤਾ ਇਹ ਰਹੀ ਕਿ ਉਨ੍ਹਾਂ ਨੇ ਆਪਣੇ ਹਰ ਗਾਣੇ ‘ਚ ਕਲਾਸੀਕਲ ਟੱਚ ਨੂੰ ਕਾਇਮ ਰੱਖਿਆ। ਸੁਰਿੰਦਰ ਛਿੰਦਾ ਭਾਵੇਂ ਖੁਦ ਵੀ ਮਕਬੂਲ ਗਾਇਕ ਰਹੇ ਤੇ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਹੋਰ ਵੀ ਚਹੇਤਾ ਗਾਇਕ ਦਿੱਤਾ। ਜੀ ਹਾਂ ਅਮਰ ਸਿੰਘ ਚਮਕੀਲਾ ਆਪਣਾ ਉਸਤਾਦ ਸੁਰਿੰਦਰ ਛਿੰਦਾ ਜੀ ਨੂੰ ਹੀ ਮੰਨਦੇ ਸਨ। ‘ਢੋਲਾ ਵੇ ਢੋਲਾ ਹਾਏ ਢੋਲਾ ‘ ‘ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ’ ,’ਬਦਲਾ ਲੈ ਲਈਂ ਸੋਹਣਿਆਂ’ ਬੱਕਰੇ ਸਮੇਤ ਕਈ ਗੀਤ ਗਾਏ। ਇਹ ਗੀਤ ਐਨੇ ਹਿੱਟ ਹੋਏ ਕਿ 25 ਸਾਲਾਂ ਬਾਅਦ ਵੀ ਹਰ ਪੀੜ੍ਹੀ ਇਹਨਾਂ ਨੂੰ ਗੁਣਗੁਣਾਉਂਦੀ ਹੈ। ਸੁਰਿੰਦਰ ਛਿੰਦਾ ਨੇ ਬੇਸ਼ਕ ਅੱਜ ਦੁਨੀਆਂ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਦਿੱਤਾ। ਪਰ ਉਨ੍ਹਾਂ ਦੀ ਆਵਾਜ਼ ਪੰਜਾਬੀ ਗਾਇਕੀ ‘ਚ ਅਮਰ ਹੋ ਗਈ ਹੈ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ