ਕੋਰੋਨਾ ਦਾ ਕਹਿਰ : ਪੰਜਾਬ ‘ਚ 24 ਘੰਟਿਆਂ ‘ਚ 76 ਲੋਕਾਂ ਦੀ ਗਈ ਜਾਨ, 1793 ਕੇਸ ਆਏ ਸਾਹਮਣੇ

0
561

ਚੰਡੀਗੜ੍ਹ . ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ।ਪੰਜਾਬ ‘ਚ ਪਿੱਛਲੇ 24 ਘੰਟਿਆ ਦੌਰਾਨ ਕੋਰੋਨਾਵਾਇਰਸ ਨੇ 76 ਲੋਕਾਂ ਦੀ ਜਾਨ ਲਈ ਹੈ। ਜਿਸ ਦੇ ਨਾਲ ਕੁੱਲ੍ਹ ਮੌਤਾਂ ਦੀ ਗਿਣਤੀ 3066 ਹੋ ਗਈ ਹੈ।ਵੀਰਵਾਰ ਨੂੰ 1793 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।

ਅੱਜ ਸਭ ਤੋਂ ਵੱਧ 9 ਮੌਤਾਂ ਮੁਹਾਲੀ ‘ਚ ਹੋਈਆਂ ਹਨ।ਇਸ ਦੇ ਨਾਲ ਹੀ ਬਠਿੰਡਾ -8, ਜਲੰਧਰ -8, ਕਪੂਰਥਲਾ -8, ਲੁਧਿਆਣਾ -7, ਅੰਮ੍ਰਿਤਸਰ -6, ਹੁਸ਼ਿਆਰਪੁਰ -6, ਗੁਰਦਾਸਪੁਰ -5, ਰੋਪੜ -5, ਪਟਿਆਲਾ -4, ਸੰਗਰੂਰ -4, ਫਰੀਦਕੋਟ -2, ਤਰਨ ਤਾਰਨ 2, ਮਾਨਸਾ -1 ਅਤੇ ਐਸ.ਬੀ.ਐਸ.ਨਗਰ -1 ਵਿਅਕਤੀ ਦੀ ਮੌਤ ਹੋਈ ਹੈ।ਅੱਜ ਕੁੱਲ੍ਹ 2231 ਮਰੀਜ਼ ਸਿਹਤਯਾਬ ਹੋਏ ਹਨ।

ਵੀਰਵਾਰ ਨੂੰ ਕੋਰੋਨਾਵਾਇਰਸ ਦੇ 1793 ਨਵੇਂ ਕੋਰੋਨਾ ਕੇਸ ਸਾਹਮਣੇ ਆਏ।ਜਿਸ ਤੋਂ ਬਾਅਦ ਸੂਬੇ ‘ਚ ਕੁੱਲ੍ਹ ਕੋਰੋਨਾ ਮਰੀਜ਼ਾਂ ਦੀ ਗਿਣਤੀ 105220 ਹੋ ਗਈ ਹੈ।ਅੱਜ ਸਭ ਤੋਂ ਵੱਧ 206 ਕੇਸ ਲੁਧਿਆਣਾ ਤੋਂ ਸਾਹਮਣੇ ਆਏ ਹਨ।ਇਸ ਦੇ ਨਾਲ ਹੀ ਅੰਮ੍ਰਿਤਸਰ 146, ਪਟਿਆਲਾ 135, ਜਲੰਧਰ 188 ਅਤੇ ਗੁਰਦਾਸਪੁਰ 104 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।

ਸੂਬੇ ‘ਚ ਕੁੱਲ 1682723 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ।ਜਿਸ ਵਿੱਚ 105220 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 81475 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 20679 ਲੋਕ ਐਕਟਿਵ ਮਰੀਜ਼ ਹਨ।ਇਸ ਦੇ ਨਾਲ ਹੀ 443 ਮਰੀਜ਼ ਆਕਸੀਜਨ ਸਪੋਰਟ ਤੇ ਹਨ ਅਤੇ 76 ਮਰੀਜ਼ ਗੰਭੀਰ ਹਾਲਾਤ ‘ਚ ਵੈਂਟੀਲੇਟਰ ਤੇ ਹਨ।