ਪੰਜਾਬੀਆਂ ਨੂੰ ਮਿਲੀ ਵੱਡੀ ਰਾਹਤ, ਮੁੜ ਬਹਾਲ ਹੋਈਆਂ ਇੰਟਰਨੈੱਟ ਸੇਵਾਵਾਂ

0
18906

ਚੰਡੀਗੜ੍ਹ, 27 ਫਰਵਰੀ | ਪੰਜਾਬੀਆਂ ਲਈ ਵੱਡੀ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ। ਪਿਛਲੇ 14 ਦਿਨਾਂ ਤੋਂ ਬੰਦ ਪਈਆਂ ਇੰਟਰਨੈੱਟ ਸੇਵਾਵਾਂ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਪੰਜਾਬ ਦੇ ਹਰਿਆਣਾ ਨਾਲ ਲੱਗਦੇ ਕੁਝ ਇਲਾਕਿਆਂ ਵਿਚ ਇੰਟਰਨੈੱਟ ਸੇਵਾਵਾਂ ਠੱਪ ਕੀਤੀਆਂ ਗਈਆਂ ਸਨ, ਜਿਸ ਕਾਰਨ ਆਨਲਾਈਨ ਪੜ੍ਹਾਈ ਤੇ ਬਿਜ਼ਨੈੱਸ ਕਰਨ ਵਾਲਿਆਂ ਨੂੰ ਬਹੁਤ ਨੁਕਸਾਨ ਹੋ ਰਿਹਾ ਸੀ।

ਸੁਨਾਮ, ਲਹਿਰਗਾਗਾ, ਛਾਜਲੀ, ਖਨੌਰੀ ਅਤੇ ਪਾਤੜਾਂ ਖੇਤਰਾਂ ਵਿਚ ਕਿਸਾਨੀ ਅੰਦੋਲਨ ਕਾਰਨ ਇੰਟਰਨੈੱਟ ਸੇਵਾ ਬੰਦ ਕੀਤੀ ਗਈ ਸੀ। ਇਥੇ 12 ਫਰਵਰੀ ਦੀ ਰਾਤ ਤੋਂ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਹੁਣ ਸੰਗਰੂਰ ‘ਚ ਮੁੜ ਤੋਂ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਇਹ ਸੇਵਾਵਾਂ ਜ਼ਿਆਦਾਤਰ ਸੰਗਰੂਰ ਤੇ ਪਟਿਆਲਾ ਦੇ ਇਲਾਕਿਆਂ ਵਿਚ ਠੱਪ ਕੀਤੀਆਂ ਗਈਆਂ ਸਨ।