ਕੈਨੇਡਾ ‘ਚ 7 ਮਹੀਨੇ ਪਹਿਲੇ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

0
761

 ਫਰੀਦਕੋਟ, 2 ਫਰਵਰੀ | ਜੈਤੋ ਤਹਿਸੀਲ ਦੇ ਪਿੰਡ ਮੜਾਕ ਦੇ ਰਹਿਣ ਵਾਲੇ ਨੌਜਵਾਨ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਸੁਖਪ੍ਰੀਤ ਸਿੰਘ (29) ਪੁੱਤਰ ਸਿੰਕਦਰ ਸਿੰਘ ਵੀਰਾ ਦੀ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਨੌਜਵਾਨ ਦੀ ਕੈਨੇਡਾ ਵਿਖੇ ਮੌਤ ਹੋਣ ਦਾ ਪਤਾ ਲੱਗਿਆ ਹੈ।

ਦੱਸ ਦੇਈਏ ਕਿ  ਸੁਖਪ੍ਰੀਤ ਸਿੰਘ ਕੈਨੇਡਾ ਵਿਖੇ ਕਰੀਬ 7 ਮਹੀਨੇ ਪਹਿਲਾਂ (18 ਜੂਨ 2024) ਐਂਡਮਟਨ (ਕੈਨੇਡਾ) ਗਿਆ ਸੀ। ਮ੍ਰਿਤਕ ਸੁਖਪ੍ਰੀਤ ਸਿੰਘ ਦੀ ਪਤਨੀ ਪਵਨਪ੍ਰੀਤ ਕੌਰ ਪੀ.ਆਰ. ਕੈਨੇਡਾ ਵਿਖੇ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਸੁਖਪ੍ਰੀਤ ਸਿੰਘ ਦੇ ਘਰ ਦੀ ਸਥਿਤੀ ਆਰਥਿਕ ਤੌਰ ‘ਤੇ ਬਹੁਤੀ ਠੀਕ ਨਹੀਂ ਹੈ ਤੇ ਭਾਰਤ ਸਰਕਾਰ ਤੋਂ ਉਹ ਮੰਗ ਕਰਦੇ ਹਨ ਕਿ ਮ੍ਰਿਤਕ ਸੁਖਪ੍ਰੀਤ ਸਿੰਘ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ।