ਪੰਜਾਬੀ ਗਾਇਕ ਸਿਮਰ ਦੋਰਾਹਾ ਨੇ ਢਾਬੇ ‘ਚ ਕੀਤੀ ਬਦਮਾਸ਼ੀ, ਚੁੱਕ-ਚੁੱਕ ਪਰ੍ਹੇ ਮਾਰਿਆ ਸਾਮਾਨ

0
6889

ਦੋਰਾਹਾ। ਪੰਜਾਬੀ ਗਾਇਕ ਸਿਮਰ ਦੋਰਾਹਾ ਵਲੋਂ ਦੋਰਾਹਾ ਵਿਚ ਇਕ ਢਾਬੇ ਉੇਤੇ ਬਦਮਾਸ਼ੀ ਕਰਨ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਵਾਇਰਲ ਵੀਡੀਓ ਵਿਚ ਸਿਮਰ ਦੋਰਾਹਾ ਇਕ ਢਾਬੇ ਉਤੇ ਭੰਨਤੋੜ ਕਰਦਾ ਨਜ਼ਰ ਆ ਰਿਹਾ ਹੈ। ਇੰਨਾ ਹੀ ਨਹੀਂ ਸਿਮਰ ਦੋਰਾਹਾ ਢਾਬੇ ਉਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨਾਲ ਵੀ ਬਦਸਲੂਕੀ ਕਰਦਾ ਨਜ਼ਰ ਆ ਰਿਹਾ ਹੈ।

ਜਾਣਕਾਰੀ ਅਨੁਸਾਰ ਸਿਮਰ ਦੋਰਾਹਾ ਇਕ ਢਾਬੇ ਉਤੇ ਜਾਂਦਾ ਹੈ, ਜਿਥੇ ਢਾਬੇ ਵਾਲੇ ਉਸਦੇ ਸਤਿਕਾਰ ਕਰਦੇ ਹਨ ਤੇ ਉਸਨੂੰ ਬੈਠਣ ਲਈ ਕੁਰਸੀ ਵੀ ਦਿੰਦੇ ਹਨ। ਫਿਰ ਸਿਮਰ ਉਥੇ ਸਾਮਾਨ ਲੈ ਕੇ ਚਲਾ ਜਾਂਦਾ ਹੈ। ਸਿਮਰ ਦੋਰਾਹਾ ਦੁਬਾਰਾ ਇਕ ਘੰਟੇ ਬਾਅਦ ਉਸੇ ਢਾਬੇ ਉਤੇ ਆਇਆ ਤੇ ਕਹਿਣ ਲੱਗਾ ਕੇ ਤੁਸੀਂ ਘੱਟ ਸਾਮਾਨ ਦਿੱਤਾ ਹੈ ਤੇ ਪੈਸੇ ਪੂਰੇ ਲਏ ਹਨ।

ਇੰਨਾ ਕਹਿ ਕੇ ਹੀ ਪੰਜਾਬੀ ਗਾਇਕ ਢਾਬੇ ਉਤੇ ਭੰਨਤੋੜ ਕਰਨੀ ਸ਼ੁਰੂ ਕਰ ਦਿੰਦਾ ਹੈ ਤੇ ਵਰਕਰਾਂ ਨੂੰ ਵੀ ਗਾਲ੍ਹਾਂ ਕੱਢਣ ਲੱਗਦਾ ਹੈ।
ਦੂਜੇ ਪਾਸੇ ਜਦੋਂ ਇਸ ਮਾਮਲੇ ਉਤੇ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਪੁਲਿਸ ਦਾ ਕਹਿਣਾ ਸੀ ਕੇ ਮਾਮਲਾ ਸਾਡੇ ਧਿਆਨ ਵਿਚ ਹੈ। ਜਿੱਦਾਂ ਹੀ ਕੋਈ ਸ਼ਿਕਾਇਤ ਮਿਲੇਗੀ ਤਾਂ ਅਸੀਂ ਬਣਦੀ ਕਾਰਵਾਈ ਕਰਾਂਗੇ।