ਪੰਜਾਬੀ ਗਾਇਕ ਪ੍ਰੇਮ ਢਿੱਲੋਂ ਨੂੰ ਜਾਨੋਂ ਮਾਰਨ ਦੀ ਧਮਕੀ, ਘਰ ‘ਤੇ ਚਲਾਈਆਂ ਤਾਬੜ-ਤੋੜ ਗੋਲੀਆਂ

0
1521

ਅੰਮ੍ਰਿਤਸਰ | ਬਿਆਸ ਦੇ ਪਿੰਡ ਦੌਲੋਨੰਗਲ ‘ਚ ਗਾਇਕ ਪ੍ਰੇਮ ਢਿੱਲੋਂ ਦੇ ਘਰ ਤਾਬੜ-ਤੋੜ ਗੋਲੀਆਂ ਚਲਾਈਆਂ ਗਈਆਂ। ਪ੍ਰੇਮ ਢਿੱਲੋਂ ਦੇ ਪਿਤਾ ਕੁਲਦੀਪ ਸਿੰਘ ਨੇ ਪੁਲਿਸ ਕੋਲ ਐੱਫਆਈਆਰ ਦਰਜ ਕਰਵਾਈ, ਜਿਸ ਵਿੱਚ ਉਨ੍ਹਾਂ ਨੇ ਪ੍ਰੀਤ ਅੰਮ੍ਰਿਤਸਰੀਆ ਦਾ ਨਾਂ ਲਿਖਵਾਇਆ ਹੈ।

ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਹੀ ਪ੍ਰੇਮ ਢਿੱਲੋਂ ਕੋਲੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਹਾਲਾਕਿ ਪ੍ਰੇਮ ਢਿੱਲੋਂ 2 ਸਾਲ ਤੋਂ ਕੈਨੇਡਾ ‘ਚ ਰਹਿ ਰਿਹਾ ਹੈ।

ਪ੍ਰੇਮ ਢਿੱਲੋਂ ਦੇ ਪਿਤਾ ਨੇ ਦੱਸਿਆ ਕਿ ਮੇਰੇ ਬੇਟੇ ਨੂੰ 2 ਜੁਲਾਈ 2021 ਨੂੰ ਗੈਂਗਸਟਰ ਪ੍ਰੀਤ ਅੰਮ੍ਰਿਤਸਰੀਆ ਨੇ ਮੈਸੇਜ ਭੇਜ ਕੇ ਧਮਕੀ ਦਿੰਦਿਆਂ ਫਿਰੌਤੀ ਮੰਗੀ ਕਿ ਸਾਨੂੰ 10 ਲੱਖ ਰੁਪਏ ਦੇ, ਨਹੀਂ ਤਾਂ ਤੇਰੇ ਪਰਿਵਾਰ ਨੂੰ ਤੰਗ ਕੀਤਾ ਜਾਵੇਗਾ।

ਇਸੇ ਕਰਕੇ 13 ਜੁਲਾਈ ਨੂੰ ਸ਼ਾਮ 7.45 ਵਜੇ ਉਨ੍ਹਾਂ ਨੇ ਸਾਡੇ ਘਰ ‘ਤੇ ਹਮਲਾ ਕਰ ਦਿੱਤਾ। ਪਰਿਵਾਰ ਨੇ ਭੱਜ ਕੇ ਆਪਣੀ ਜਾਨ ਬਚਾਈ।

ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਹਮਲਾ ਕਿਉਂ ਕੀਤਾ ਗਿਆ। ਪ੍ਰੀਤ ਅੰਮ੍ਰਿਤਸਰੀਆ ਕਈ ਕੇਸਾਂ ‘ਚ ਭਗੌੜਾ ਹੈ ਅਤੇ ਪੁਲਿਸ ਉਸਦੀ ਭਾਲ ਕਰ ਰਹੀ ਹੈ ਅਤੇ ਹੁਣ ਪ੍ਰੇਮ ਢਿੱਲੋ ਦੇ ਪਿਤਾ ਵੱਲੋਂ ਵੀ ਉਸਦੇ ਖਿਲਾਫ ਐੱਫਆਈਆਰ ਦਰਜ ਕਰਵਾਈ ਗਈ ਹੈ।

ਪ੍ਰੇਮ ਢਿੱਲੋਂ ਜੋ ਕਿ ਪਿਛਲੇ 2 ਸਾਲਾਂ ਤੋਂ ਹੀ ਗਾਇਕੀ ਦੇ ਖੇਤਰ ‘ਚ ਆਇਆ ਹੈ, ਨੇ ਕਈ ਹਿੱਟ ਗੀਤ ਗਾਏ ਹਨ, ਜਿਨ੍ਹਾਂ ‘ਚ Majha Block, Mere Wala Jatt, Just a Dream ਆਦਿ ਸ਼ਾਮਿਲ ਹਨ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)

ਪ੍ਰੇਮ ਢਿੱਲੋ ਦੇ ਕੁੱਝ ਹਿੱਟ ਗੀਤ ਹਨ :