ਪੰਜਾਬੀ ਗਾਇਕ ਕਰਨ ਔਜਲਾ ਦੇ ਘਰ ਫਾਈਰਿੰਗ, ਹੈਰੀ ਚੱਠਾ ਗਰੁੱਪ ਨੇ ਲਈ ਜ਼ਿੰਮੇਵਾਰੀ

0
16303

ਚੰਡੀਗੜ੍ਹ / ਕੈਨੇਡਾ | ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦੇ ਘਰ ਫਾਈਰਿੰਗ ਦੀ ਖ਼ਬਰ ਸਾਹਮਣੇ ਆ ਰਹੀ ਹੈ।

ਕੈਨੇਡਾ ਦੇ ਮੀਡੀਆ ਮੁਤਾਬਿਕ ਇੱਕ ਘਰ ਦੇ ਉੱਤੇ ਕਈ ਰਾਊਂਡ ਫਾਇਰ ਕੀਤੇ ਗਏ। ਕੁੱਝ ਦਿਨ ਪਹਿਲਾ ਤੱਕ ਕਰਨ ਔਜਲਾ ਇੱਥੇ ਰਹਿੰਦੇ ਸਨ।

ਹੈਰੀ ਚੱਠਾ ਨਾਂ ਦੇ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਟਿਕ ਟਾਕ ਉੱਤੇ ਵੀਡੀਓ ਪੋਸਟ ਕਰਕੇ ਗਰੁੱਪ ਨੇ ਕਿਹਾ ਹੈ ਕਿ ਤੇਰੇ ਕਰਕੇ ਯਾਰਾਂ ਦੋਸਤਾਂ ਦਾ ਨੁਕਸਾਨ ਹੋ ਰਿਹਾ ਹੈ। ਜਲਦ ਤੇਰਾ ਵੀ ਹੋਵੇਗਾ। ਸਾਨੂੰ ਤੇਰੀ ਭੈਣ ਦਾ ਘਰ ਵੀ ਪਤਾ ਹੈ ਪਰ ਅਸੀਂ ਉਨ੍ਹਾਂ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ।

ਕਰਨ ਔਜਲਾ ਨੂੰ ਧਮਕੀ ਦਿੱਤੀ ਗਈ ਹੈ ਕਿ ਜਦੋਂ ਔਜਲਾ ਯੂਰਪ ‘ਚ ਸ਼ੋਅ ਕਰਨ ਆਏਗਾ ਤਾਂ ਉੱਥੇ ਉਸਦਾ ਇੰਤਜਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇੰਡੀਆ ਵਿੱਚ ਹੈਰੀ ਚੱਠਾ ਉਸਦੀ ਉਡੀਕ ਵਿੱਚ ਹੈ। ਅੱਜ ਨਹੀਂ ਤਾਂ ਕੱਲ੍ਹ ਹੱਥ ਆ ਹੀ ਜਾਵੇਗਾ।

ਇਸ ਤੋਂ ਪਹਿਲਾ ਵੀ ਕਰਨ ਔਜਲਾ ‘ਤੇ ਹਮਲੇ ਹੋਣ ਦੀਆਂ ਕਈ ਖ਼ਬਰਾਂ ਸਾਹਮਣੇ ਆਈਆਂ ਸਨ। ਤਾਜਾ ਘਟਨਾ ਬਾਰੇ ਫਿਲਹਾਲ ਔਜਲਾ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ।