ਜਲੰਧਰ . ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰ ਸੁੱਖਾ ਕਾਹਲਵਾਂ ‘ਤੇ ਬਣੀ ਫਿਲਮ ਨੂੰ ਰਿਲੀਜ਼ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਫਿਲਮ ਦਾ ਨਾਂ ‘ਸ਼ੂਟਰ’ ਰੱਖਿਆ ਗਿਆ ਸੀ ਅਤੇ ਇਸ ਦੇ ਟ੍ਰੇਲਰ ਹੁਣ ਤੱਕ 70 ਲੱਖ ਤੋਂ ਜ਼ਿਆਦਾ ਵਾਰ ਵੇਖਿਆ ਗਿਆ ਸੀ। ਇਸ ਫਿਲਮ ਨੇ 21 ਫਰਵਰੀ ਨੂੰ ਰਿਲੀਜ਼ ਹੋਣਾ ਸੀ।
ਕੈਪਟਨ ਨੇ ਕਿਹਾ- ਇਹ ਫਿਲਮ ਨੌਜਵਾਨਾਂ ਨੂੰ ਗੁੰਮਰਾਹ ਕਰੇਗੀ, ਇਸ ਲਈ ਇਸ ‘ਤੇ ਪਾਬੰਦੀ ਲਗਾ ਰਹੇ ਹਾਂ। ਪੰਜਾਬ ‘ਚ ਇਹ ਰਿਲੀਜ਼ ਨਹੀਂ ਹੋ ਸਕੇਗੀ। ਅਮਰਿੰਦਰ ਸਿੰਘ ਨੇ ਨਾਲ ਹੀ ਡੀਜੀਪੀ ਨੂੰ ਕਿਹਾ ਹੈ ਕਿ ਇਸ ਦੇ ਡਾਇਰੈਕਟਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇ
ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਪੰਜਾਬ ‘ਚ ਕਿਸੇ ਗੈਂਗਸਟਰ ‘ਤੇ ਬਣੀ ਫਿਲਮ ਰਿਲੀਜ਼ ਹੋ ਰਹੀ ਹੋਵੇ। ਇਸ ਤੋਂ ਪਹਿਲਾਂ ਗੈਂਗਸਟਰ ਰੁਪਿੰਦਰ ਗਾਂਧੀ ਦੀ ਜ਼ਿੰਦਗੀ ‘ਤੇ ਬਣੀ ਫਿਲਮ ਵੀ ਰਿਲੀਜ਼ ਹੋ ਚੁੱਕੀ ਹੈ ਜਿਸ ਨੂੰ ਕਾਫੀ ਵੇਖਿਆ ਗਿਆ ਸੀ।
Must Read : ਕੀ ਗੈਂਗਸਟਰ ਸੁੱਖਾ ਕਾਹਲਵਾਂ ‘ਤੇ ਬਣੀ ਫਿਲਮ ਨੌਜਵਾਨਾਂ ਨੂੰ ਗੁੰਮਰਾਹ ਕਰੇਗੀ?