ਚੰਡੀਗੜ੍ਹ | ਪੰਜਾਬੀ ਫਿਲਮ ਇੰਡਸਟਰੀ ‘ਚ ਇੱਕ ਨਵੇਂ ਚਿਹਰੇ ਦੀ ਐਂਟਰੀ ਹੋਵੇਗੀ। ਪੰਜਾਬੀ ਸਿੰਗਰ ਤੇ ਅਦਾਕਾਰ ਨਿੰਜਾ ਨਾਲ ਪੰਜਾਬੀ ਫ਼ਿਲਮਾਂ ਵਿੱਚ ਰਵਲੀਨ ਰੂਪ ਐਂਟਰੀ ਕਰੇਗੀ।
ਫਿਲਮ ਦਾ ਨਾਂ ‘ਰੱਬਾ ਮੈਨੂੰ ਮਾਫ ਕਰੀਂ’ ਹੈ। ਇਸ ਦੀ ਸ਼ੂਟਿੰਗ ਹਾਲ ਹੀ ‘ਚ ਲੰਡਨ ਦੇ ਖੂਬਸੂਰਤ ਲੋਕੇਸ਼ਨਜ਼ ਵਿੱਚ ਪੂਰੀ ਹੋਈ ਹੈ। ਰਵਲੀਨ ਨੇ ਬਾਲੀਵੁੱਡ ਵਿੱਚ ਵੀ ਕੰਮ ਕਰਨ ਦੀ ਤਿਆਰੀ ਖਿੱਚੀ ਹੋਈ ਹੈ।
ਰਵਲੀਨ ਨਵਾਜ਼ੂਦੀਨ ਸਿਦੀਕੀ ਨਾਲ ਬਾਲੀਵੁੱਡ ਫਿਲਮ ‘ਸੰਗੀਨ’ ‘ਚ ਕੰਮ ਕਰਨ ਦੀ ਤਿਆਰੀ ਵਿੱਚ ਹੈ। ਲੰਡਨ ਤੋਂ ਰਵਲੀਨ ਨੇ ਇਲੈਕਟ੍ਰੋਨਿਕ ਇੰਜੀਨੀਅਰਿੰਗ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਹੈ।
ਇਸ ਦੇ ਨਾਲ ਹੀ ਰਵਲੀਨ ਨੇ ਪ੍ਰਕਾਸ਼ ਭਾਰਦਵਾਜ ਤੋਂ ਐਕਟਿੰਗ ਕਲਾਸਾਂ ਵੀ ਲਈਆਂ ਹਨ। ਆਪਣੇ ਪੰਜਾਬੀ ਡੈਬਿਊ ਬਾਰੇ ਰਵਲੀਨ ਦਾ ਕਹਿਣਾ ਹੈ ਕਿ ਆਪਣੀ ਮਾਂ ਬੋਲੀ ਵਿੱਚ ਫਿਲਮ ਕਰਕੇ ਮੈਨੂੰ ਬਹੁਤ ਖੁਸ਼ੀ ਹੈ।
ਉਸ ਨੇ ਕਿਹਾ ਉਮੀਦ ਹੈ ਕਿ ਲੋਕ ਮੈਨੂੰ ਪਿਆਰ ਦੇਣਗੇ। ਇਸ ਕਿਰਦਾਰ ਲਈ ਮੈਂ ਰੱਬ ਦਾ ਬਹੁਤ ਸ਼ੁਕਰਾਨਾ ਕਰਦੀ ਹਾਂ।
ਉਸ ਨੇ ਕਿਹਾ- ‘ਰੱਬਾ ਮੈਨੂੰ ਮਾਫ ਕਰੀਂ’ ਤੇ ‘ਸੰਗੀਨ’ ਦੋਹਾਂ ਫ਼ਿਲਮਾਂ ਵਿੱਚ ਕੰਮ ਕਰਨ ਲਈ ਮੈਂ ਬਹੁਤ ਮਿਹਨਤ ਕੀਤੀ ਹੈ ਤੇ ਅੱਗੇ ਮੇਰਾ ਫੋਕਸ ਪੰਜਾਬੀ ਫ਼ਿਲਮਾਂ ‘ਤੇ ਹੀ ਹੈ। ਮੈਂ ਫ਼ਿਲਮਾਂ ਵਿੱਚ ਚੰਗੇ ਕਿਰਦਾਰ ਕਰਨ ਲਈ ਹੋਰ ਮਿਹਨਤ ਕਰਾਂਗੀ।
ਨਿੰਜਾ ਨਾਲ ਫਿਲਮ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਉਮੀਦ ਹੈ ਕਿ ਫਿਲਮ ਜਲਦ ਰਿਲੀਜ਼ ਕੀਤੀ ਜਾਏਗੀ।
(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)