ਕੈਨੇਡਾ ‘ਚ ਰਹਿੰਦੇ ਪੰਜਾਬੀ ਬਜ਼ੁਰਗਾਂ ਨੂੰ ਇੰਗਲਿਸ਼ ਬੋਲਣ ‘ਚ ਆਉਂਦੀ ਹੈ ਦਿੱਕਤ, ਕੈਨੇਡਾ ਪੁਲਿਸ ਮਦਦ ਕਰਨ ‘ਚ ਹੋ ਰਹੀ ਪ੍ਰੇਸ਼ਾਨ

0
1187

ਬ੍ਰਿਟਿਸ਼ ਕੋਲੰਬੀਆ | ਫੈਮਿਲੀ ਰਿਯੂਨਾਇਟ ਪ੍ਰੋਗ੍ਰਾਮ ਤਹਿਤ ਕੈਨੇਡਾ ਗਏ ਬਜ਼ੁਰਗ ਪੰਜਾਬੀਆਂ ਨੂੰ ਅੰਗ੍ਰੇਜ਼ੀ ਬੋਲਣ ‘ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਉਨ੍ਹਾਂ ਨੂੰ ਐਮਰਜੈਂਸੀ ਦੌਰਾਨ ਮਦਦ ਦੀ ਲੋੜ੍ਹ ਹੁੰਦੀ ਹੈ ਤਾਂ ਉਹ ਫੋਨ ਤਾਂ ਕਰ ਲੈਂਦੇ ਹਨ ਪਰ ਅੰਗ੍ਰੇਜ਼ੀ ਅੜ੍ਹਿੱਕਾ ਬਣ ਰਹੀ ਹੈ। ਅੰਗ੍ਰੇਜ਼ੀ ਨਾ ਆਉਣ ਕਾਰਨ ਕੈਨੇਡਾ ਪੁਲਿਸ ਟਾਇਮ ‘ਤੇ ਮਦਦ ਨਹੀਂ ਭੇਜ ਪਾ ਰਹੀ।

ਕੈਨੇਡਾ ‘ਚ ਜਾਰੀ ਇੱਕ ਰਿਪੋਰਟ ਮੁਤਾਬਿਕ ਬ੍ਰਿਟਿਸ਼ ਕੋਲੰਬੀਆ ਇਲਾਕੇ ‘ਚ ਐਮਰਜੈਂਸੀ ਸਰਵਿਸ 911 ‘ਤੇ ਫੋਨ ਕਰਕੇ ਮਦਦ ਤੋਂ ਪਹਿਲਾਂ ਪੰਜਾਬੀ ਇੰਟਰਪ੍ਰੇਟਰ ਦੀ ਮੰਗ ਕਰਦੇ ਹਨ। ਮਦਦ ਲਈ ਫੋਨ ਕਰਨ ਵਾਲੇ 348 ਲੋਕਾਂ ਵਿੱਚੋਂ 923 ਨੇ ਪੰਜਾਬੀ ਬੋਲਣ ਵਾਲੇ ਨਾਲ ਗੱਲ ਕਰਵਾਉਣ ਦੀ ਮੰਗ ਕੀਤੀ। ਸਾਲ 2020 ਮੁਕਾਬਲੇ 2021 ਵਿੱਚ ਇਹ ਅੰਕੜਾ 105 ਫੀਸਦੀ ਵੱਧ ਰਿਹਾ। ਬੀਤੇ ਸਾਲ 67,141 ਪ੍ਰਵਾਸੀ ਬ੍ਰਿਟਿਸ਼ ਕੋਲੰਬੀਆ ਪਹੁੰਚੇ ਸਨ ਜਿਨ੍ਹਾਂ ਵਿੱਚੋਂ 20 ਫੀਸਦੀ ਪੰਜਾਬੀ ਹਨ।

ਐਮਰਜੈਂਸੀ ‘ਚ ਪੁਲਿਸ, ਫਾਇਰ, ਸ਼ਹਿਰ ਦਾ ਨਾਂ ਅੰਗ੍ਰੇਜੀ ਚ ਦੱਸਣ ਦੀ ਹਿਦਾਇਤ

ਐਮਰਜੈਂਸੀ ਸਰਵਿਸ ਪ੍ਰਬੰਧਕਾਂ ਨੇ ਪੰਜਾਬੀ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰਾਂ ਵਿੱਚ ਰਹਿਣ ਵਾਲੇ ਬਜੁਰਗਾਂ ਨੂੰ 911 ਕਾਲ ਕਰਨ ‘ਤੇ ਪੁਲਿਸ, ਫਾਇਰ, ਸ਼ਹਿਰ ਦੇ ਨਾਂ ਦੱਸਣ ਲਈ ਕਹਿਣ। ਮਦਦ ਲਈ ਕਾਲ ਕਰਨ ਦੇ ਨਾਲ ਹੀ ਉਹ ਪੰਜਾਬੀ ਸ਼ਬਦ ਬੋਲ ਦੇਣ ਤਾਂ ਜੋ ਆਪ੍ਰੇਟਰ ਨੂੰ ਪਤਾ ਲੱਗ ਸਕੇ ਕਿ ਪੰਜਾਬੀ ਵਿੱਚ ਮਦਦ ਮੰਗੀ ਜਾਣੀ ਹੈ।