ਪੰਜਾਬੀ ਐਕਟਰ ਵਿਕਰਾਂਤ ਰਾਣਾ ਤੇ ਗਾਇਕ ਬਿਪਨ ਮਾਲੇਵਾਲੀਆ ਦਾ ਗੀਤ ‘ਹਿੰਮਤਾਂ’ ਰਿਲੀਜ਼

0
5947

ਜਲੰਧਰ 16 ਦਸੰਬਰ | ਪੰਜਾਬੀ ਐਕਟਰ ਵਿਕਰਾਂਤ ਰਾਣਾ ਅਤੇ ਪੰਜਾਬੀ ਸੰਗੀਤ ਜਗਤ ਦੇ ਮਾਣਮੱਤੇ ਗਾਇਕ ਬਿਪਨ ਮਾਲੇਵਾਲੀਆ ਦਾ ਨਵਾਂ ਗੀਤ ਹਿੰਮਤਾਂ ਡੀਜੇਈ ਅੰਮ੍ਰਿਤ ਜਾਪੀ ਨਡਾਲੋ ਦੇ ਯੂ-ਟਿਊਬ ਚੈਨਲ ਉਤੇ ਰਿਲੀਜ਼ ਹੋ ਗਿਆ ਹੈ, ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਗੀਤ ਇਕ ਸਪੋਰਟਸ ਖਿਡਾਰੀ ਦੇ ਜੀਵਨ ਉਤੇ ਆਧਾਰਿਤ ਹੈ ਜੋ ਕਿ ਦਰਸਾਉਂਦਾ ਹੈ ਕਿ ਜੇਕਰ ਜੀਵਨ ਵਿਚ ਮੁਸੀਬਤ ਵੀ ਆ ਜਾਵੇ ਤਾਂ ਘਬਰਾਉਣਾ ਨਹੀਂ ਚਾਹੀਦਾ ਅਤੇ ਉਸ ਦਾ ਡੱਟ ਕੇ ਸਾਹਮਣਾ ਕਰਨਾ ਚਾਹੀਦਾ ਹੈ।

ਵੀਡੀਓ ਦਾ ਡਾਇਰੈਕਸ਼ਨ ਮਨਦੀਪ ਰੰਧਾਵਾ ਵਲੋਂ ਕੀਤਾ ਗਿਆ ਹੈ। ਸੁਲਝੇ ਹੋਏ ਐਕਟਰ ਮਨਜੀਤ ਸੰਗਵਾਲ ਅਤੇ ਅਦਾਕਾਰਾ ਰਾਜਵਿੰਦਰ ਤੇ ਪਰੀ ਨੇ ਵੀ ਵਧੀਆ ਭੂਮਿਕਾ ਨਿਭਾਈ। ਗੀਤ ਦੇ ਬੋਲ ਰਾਜਨ ਰਾਮਪੁਰੀ ਦੇ ਹਨ ਤੇ ਸੰਗੀਤ ਕਰਨ ਪ੍ਰਿੰਸ ਦਾ ਹੈ ਤੇ ਗੀਤ ਦੀ ਐਡੀਟਿੰਗ ਰਾਇਲ ਸਕਿੱਲ ਸਟੂਡੀਓ ਵੱਲੋਂ ਕੀਤੀ ਗਈ ਹੈ। ਹਰਮਿੰਦਰ ਸਿੰਘ ਨਡਾਲੋ ਅਤੇ ਕਮਲ ਮਹਿਤਾਂ ਯੂਕੇ ਤੋਂ ਇਸ ਗੀਤ ਦੇ ਪ੍ਰੋਡਿਊਸਰ ਹਨ। ਇਸ ਗੀਤ ਦੇ ਰਿਲੀਜ਼ ਮੌਕੇ ਸੈਂਡੀ, ਦੀਪ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।