ਕੈਨੇਡਾ/ਲੋਹੀਆਂ ਖਾਸ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਲੋਹੀਆਂ ਖਾਸ ਕਸਬੇ ਦੇ ਬਿਲਕੁਲ ਨਾਲ ਪੈਂਦੇ ਪਿੰਡ ਫੁੱਲ ਘੁੱਦੂਵਾਲ ਜਿਥੋਂ ਦੀ 21 ਸਾਲ ਦੀ ਲੜਕੀ ਦੀ ਕੈਨੇਡਾ ਵਿਚ ਨਿਆਗਰਾ ਫਾਲ਼ ਵਿਚ ਡਿੱਗਣ ਨਾਲ ਮੌਤ ਹੋ ਗਈ। ਖਬਰ ਸੁਣਨ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
ਸੂਤਰਾਂ ਮੁਤਾਬਕ ਪੂਨਮਦੀਪ ਕੌਰ ਪੜ੍ਹਾਈ ਕਰਨ ਪਿਛਲੇ ਡੇਢ ਕੁ ਸਾਲ ਤੋਂ ਕੈਨੇਡਾ ਵਿਚ ਰਹਿ ਰਹੀ ਸੀ ਅਤੇ ਬੀਤੇ ਦਿਨ ਸਹੇਲੀਆਂ ਨਾਲ ਨਿਆਗਰਾ ਫ਼ਾਲ ਘੁੰਮਣ ਗਈ ਸੀ ਕਿ ਅਚਾਨਕ ਉਹ ਪਾਣੀ ਵਿੱਚ ਡਿੱਗ ਗਈ। ਲੜਕੀ ਦੇ ਪਿਤਾ ਮਨੀਲਾ ਵਿਚ ਰੋਜ਼ੀ-ਰੋਟੀ ਕਮਾਉਣ ਲਈ ਲੰਬੇ ਸਮੇਂ ਤੋਂ ਗਏ ਹਨ। ਪਰਿਵਾਰ ਵਾਲਿਆਂ ਮੁਤਾਬਕ ਹਾਲੇ ਤੱਕ ਲੜਕੀ ਦੀ ਲਾਸ਼ ਜਾਂ ਕੋਈ ਹੋਰ ਜਾਣਕਾਰੀ ਨਹੀਂ ਮਿਲੀ ਹੈ। ਲੜਕੀ ਦੀ ਲਾਸ਼ ਲਈ ਭਾਲ ਕੀਤੀ ਜਾ ਰਹੀ ਹੈ।