ਜਲੰਧਰ . ਪੰਜਾਬ ‘ਚ ਸ਼ਨੀਵਾਰ ਨੂੰ ਕਈ ਇਲਾਕਿਆਂ ‘ਚ ਧੁੱਪ ਨਿਕਲੀ ਅਤੇ ਕਈ ‘ਚ ਬੱਦਲ ਛਾਏ ਰਹੇ। ਸ਼ੁੱਕਰਵਾਰ ਨੂੰ ਸਾਰਾ ਦਿਨ ਧੁੱਪ ਨਿਕਲਣ ਕਾਰਨ ਅੱਜ ਤਾਪਮਾਨ ਥੋੜਾ ਵੱਧਿਆ ਹੈ। ਮੌਸਮ ਵਿਭਾਗ ਦੇ ਮੁਤਾਬਿਕ ਅੱਜ ਮੌਸਮ ਸਾਫ ਰਹੇਗਾ ਅਤੇ ਪੰਜ ਜਨਵਰੀ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਹੈ।
ਸ਼ੁਕਰਵਾਰ ਨੂੰ ਆਦਮਪੁਰ, ਪਠਾਨਕੋਟ ਅਤੇ ਫਰੀਦਕੋਟ ਦਾ ਪਾਰਾ 3 ਡਿਗਰੀ, ਜਲੰਧਰ 3.8 ਡਿਗ੍ਰੀ ਅਤੇ ਅੰਮ੍ਰਿਤਸਰ ‘ਚ 4 ਡਿਗਰੀ ਰਿਹਾ। ਸ਼ਿਮਲਾ ਅਤੇ ਕਈ ਹੋਰ ਇਲਾਕਿਆਂ ‘ਚ ਮੀਂਹ ਪਿਆ। ਜੰਮੂ-ਸ਼੍ਰੀਨਗਰ ਹਾਈਵੇ ‘ਤੇ ਜਵਾਹਰ ਸੁਰੰਗ ਦੇ ਕੋਲ ਬਰਫਬਾਰੀ ਕਾਰਨ ਤਿੰਨ ਦਿਨਾਂ ਤੋਂ ਰਸਤਾ ਬੰਦ ਹੈ ਜਿਸਦੇ ਕਾਰਨ ਛੇ ਹਜ਼ਾਰ ਗੱਡੀਆਂ ਜੰਮੂ, ਸਾਂਬਾ, ਉਧਮਪੁਰ ਅਤੇ ਰਾਮਬਾਨ ‘ਚ ਦਸ ਹਜ਼ਾਰ ਲੋਕਾਂ ਨਾਲ ਫਸੀਆਂ ਹੋਈਆਂ ਹਨ।