ਮੋਹਾਲੀ | ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਕਲਾਸ ਦੇ ਪ੍ਰੈਕਟੀਕਲ ਪੇਪਰਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਜੂਨ 15 ਤੋਂ 26 ਜੂਨ ਤੱਕ ਇਹ ਪ੍ਰੀਖਿਆਵਾਂ ਆਨਲਾਈਨ ਲਈਆਂ ਜਾਣਗੀਆਂ।
ਪ੍ਰੈਕਟੀਕਲ ਪੇਪਰਾਂ ‘ਚ ਮੈਡੀਕਲ, ਨਾਨ ਮੈਡੀਕਲ, ਖੇਤੀਬਾੜੀ ਅਤੇ ਮੈਥ ਦੇ ਪੇਪਰ ਸ਼ਾਮਿਲ ਹਨ। ਕੋਰੋਨਾ ਕਰਕੇ ਇਹ ਸਾਰੇ ਪੇਪਰ ਆਨਲਾਈਨ ਹੋਣਗੇ।
ਇਨ੍ਹਾਂ ਪ੍ਰੀਖਿਆਵਾਂ ਦੀ ਡਿਟੇਲ ਜਾਣਕਾਰੀ www.pseb.ac.in ਤੇ ਅਪਡੇਟ ਕਰ ਦਿੱਤੀ ਗਈ ਹੈ।
ਪ੍ਰੈਕਟੀਕਲ ਤੋਂ ਇਲਾਵਾ ਬਾਕੀ ਪੇਪਰ ਕਿਵੇਂ ਅਤੇ ਕਦੋਂ ਹੋਣਗੇ ਇਸ ਬਾਰੇ ਹਾਲੇ ਫੈਸਲਾ ਨਹੀਂ ਹੋ ਸਕਿਆ ਹੈ। ਦੋ-ਤਿੰਨ ਦਿਨਾਂ ‘ਚ ਬਾਕੀ ਪ੍ਰੀਖਿਆਵਾਂ ਦੇ ਫੈਸਲੇ ਲਏ ਜਾਣਗੇ।
ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪਹਿਲਾ ਸੀਬੀਐਸਈ ਨੇ ਬਾਰ੍ਹਵੀ ਦੇ ਸਾਰੇ ਪੇਪਰ ਰੱਦ ਕਰ ਦਿੱਤੇ ਹਨ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)