ਚੰਡੀਗੜ੍ਹ . ਸੂਬੇ ਦੇ 2 ਹੋਰ ਜ਼ਿਲ੍ਹੇ ਕੋਰੋਨਾ ਮੁਕਤ ਹੋ ਗਏ ਹਨ। ਫਤਿਹਗੜ੍ਹ ਸਾਹਿਬ ਤੇ ਰੂਪਨਗਰ ਦੇ ਸਿਵਲ ਹਸਪਤਾਲਾਂ ਵਿੱਚ ਦਾਖਲ ਸਾਰੇ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਸ਼ਨੀਵਾਰ ਨੂੰ ਰਾਜ ਭਰ ਤੋਂ 23 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਇਸ ਤੋਂ ਪਹਿਲਾਂ ਫਿਰੋਜ਼ਪੁਰ ਤੇ ਫਾਜ਼ਿਲਕਾ ਵੀ ਕੋਰੋਨਾ ਮੁਕਤ ਹੋ ਚੁੱਕੇ ਹਨ। ਪੰਜਾਬ ‘ਚ ਕੁੱਲ 2124 ਮਰੀਜ਼ਾਂ ਵਿਚੋਂ 1870 ਅਰਥਾਤ 88 ਪ੍ਰਤੀਸ਼ਤ ਰੋਗ ਠੀਕ ਹੋ ਚੁੱਕੇ ਹਨ। ਇਸ ਦੇ ਨਾਲ ਹੀ ਸੂਬੇ ‘ਚ ਇਕ ਹੋਰ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋ ਗਈ ਜਿਸ ਨਾਲ ਪੰਜਾਬ ‘ਚ ਕੋਰੋਨਾ ਨਾਲ ਮਾਰੇ ਗਏ ਲੋਕਾਂ ਦੀ ਗਿਣਤੀ 42 ਹੋ ਗਈ ਹੈ। ਸੂਬੇ ‘ਚ ਇੱਕ ਆਸ਼ਾ ਵਰਕਰ ਸਮੇਤ 11 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਅੰਮ੍ਰਿਤਸਰ ਵਿੱਚ ਇੱਕ 60 ਸਾਲਾ ਬਜ਼ੁਰਗ ਦੁਕਾਨਦਾਰ ਦੀ ਮੌਤ ਹੋਈ। ਇਹ ਕੋਰੋਨਾ ਨਾਲ ਅੰਮ੍ਰਿਤਸਰ ‘ਚ 6ਵੀਂ ਪੰਜਾਬ ‘ਚ 42ਵੀਂ ਮੌਤ ਹੈ। ਅੰਮ੍ਰਿਤਸਰ ਦੇ ਕਟੜਾ ਦੂਲੋ ਇਲਾਕੇ ‘ਚ ਰਹਿੰਦੇ ਇੱਕ ਬਜ਼ੁਰਗ ਦੀ ਪਤਨੀ ਤੇ ਦੋ ਪੁੱਤਰ ਸਕਾਰਾਤਮਕ ਪਾਏ ਗਏ ਹਨ। ਉਸ ਦੀ ਕੋਈ ਟਰੈਵਲ ਹਿਸਟਰੀ ਨਹੀਂ। ਬਜ਼ੁਰਗ ਦੀ ਰਿਪੋਰਟ 20 ਅਪ੍ਰੈਲ ਨੂੰ ਸਕਾਰਾਤਮਕ ਆਈ ਸੀ।
ਚੰਡੀਗੜ੍ਹ ਵਿਚ ਅਜੇ ਵੀ ਕੋਰੋਨਾ ਦਾ ਕਹਿਰ ਜਾਰੀ
ਹੁਣ ਤੱਕ ਪਾਜੀਟਿਵ ਕੇਸ – 2124
ਨਵੇਂ ਮਾਮਲੇ – 11
ਮੌਤ ਦੇ ਨਵੇਂ ਕੇਸ – 1
ਹੁਣ ਤੱਕ ਮੌਤਾਂ – 42
ਹੁਣ ਤੱਕ ਠੀਕ ਹੋਏ – 1870
ਮੌਜੂਦਾ ਐਕਟਿਵ – 212
ਹੁਣ ਤੱਕ ਜਮਾਤੀ ਕੇਸ – 29
ਹੁਣ ਤੱਕ ਹਜ਼ੂਰ ਸਾਹਿਬ ਤੋਂ ਵਾਪਸ ਆਏ ਕੇਸ – 1182
ਹੁਣ ਤੱਕ ਲਏ ਗਏ ਸੈਂਪਲ – 63,567
ਨੈਗੇਟਿਵ ਆਇਆ ਰਿਪੋਰਟਾਂ – 57,899
ਰਿਪੋਰਟਾਂ ਦੀ ਉਡੀਕ ਹੈ -3544