ਖੁਫੀਆ ਇਨਪੁਟ ਮਿਲਣ ਤੋਂ ਬਾਅਦ ਵੀ ਹਮਲਿਆਂ ਨੂੰ ਰੋਕਣ ’ਚ ਪੰਜਾਬ ਪੁਲਿਸ ਨਾਕਾਮ, 10 ਸਿਆਸੀ ਆਗੂਆਂ ’ਤੇ ਹਮਲੇ ਦਾ ਅਲਰਟ ਜਾਰੀ

0
2205

ਚੰਡੀਗੜ੍ਹ | ਪੰਜਾਬ ’ਚ 8 ਮਹੀਨਿਆਂ ਤੋਂ ਅੱਤਵਾਦੀ ਵਾਰਦਾਤਾਂ ਹੋਈਆਂ ਹਨ, ਸਾਰਿਆਂ ਦੀਆਂ ਇਨਪੁਟ ਪੰਜਾਬ ਪੁਲਿਸ ਦੇ ਕੋਲ ਪਹਿਲਾਂ ਹੀ ਕੇਂਦਰ ਵੱਲੋਂ ਦੇ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਵਾਰਦਾਤਾਂ ਨੂੰ ਰੋਕਣ ’ਚ ਸੂਬੇ ਦੀ ਪੁਲਿਸ ਹਰ ਵਾਰ ਨਾਕਾਮ ਰਹੀ। ਮੋਹਾਲੀ ’ਚ ਇੰਟੈਂਲੀਜੈਂਸ ਦਫ਼ਤਰ ’ਤੇ ਹਮਲੇ ਤੋਂ ਇਲਾਵਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਹੋਵੇ ਜਾਂ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਹੱਤਿਆ ਦਾ ਮਾਮਲਾ ਪੰਜਾਬ ਪੁਲਿਸ ਨੂੰ ਕੇਂਦਰੀ ਏਜੰਸੀਆਂ ਵੱਲੋਂ ਹਰ ਵਾਰ ਇਨਪੁਟ ਮਿਲੀ। ਸੁਰੱਖਿਆ ’ਚ ਅਣਗਹਿਣੀ ਕਾਰਨ ਹਰ ਵਾਰ ਬੇਰੋਕ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ।


ਖੁਫੀਆ ਏਜੰਸੀਆਂ ਨੇ ਹਿੰਦੂ ਆਗੂਆਂ ਦੀ ਹੱਤਿਆ ਬਾਰੇ ਵੀ ਪੰਜਾਬ ਪੁਲਿਸ ਨੂੰ ਸੁਚੇਤ ਕੀਤਾ ਸੀ ਪਰ ਇਸ ਦੇ ਬਾਵਜੂਦ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਹੱਤਿਆ ਹੋ ਗਈ। ਅਗਸਤ ਮਹੀਨੇ ਦੌਰਾਨ ਸੁਰੱਖਿਆ ਏਜੰਸੀਆਂ ਨੇ ਸੂਬੇ ’ਚ 10 ਸਿਆਸੀ ਆਗੂਆਂ ’ਤੇ ਹਮਲੇ ਦਾ ਅਲਰਟ ਜਾਰੀ ਕੀਤਾ । ਏਜੰਸੀਆਂ ਨੇ ਇਸ ਅਲਰਟ ’ਚ ਪੰਜਾਬ ਪੁਲਿਸ ਨੂੰ ਉਨ੍ਹਾਂ ਆਗੂਆਂ ਦੇ ਨਾਂ ਵੀ ਦੱਸੇ ਹਨ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਪਾਕਿਸਤਾਨੀ ਅੱਤਵਾਦੀ ਸੂਬੇ ’ਚ ਆਪਣੇ ਸਲੀਪਰ ਸੈੱਲ ਦਾ ਇਸਮੇਤਾਲ ਕਰ ਰਹੇ ਹਨ। ਤਰਨਤਾਰਨ ਦੇ ਸਰਹਾਲੀ ਪੁਲਿਸ ਥਾਣੇ ’ਤੇ ਆਰਪੀਜੀ ਹਮਲੇ ਦੇ ਮਾਮਲੇ ’ਚ ਹੁਣ ਤਕ ਦੀ ਜਾਂਚ ’ਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਸੀਸੀਟੀਵੀ ਫੁਟੇਜ ਤੇ ਮੋਬਾਇਲ ਡੰਪ ਡਾਟਾ ਤੋਂ ਕੁਝ ਸਬੂਤ ਹੱਥ ਲੱਗੇ ਹਨ। ਧਿਆਨ ਰਹੇ ਕਿ ਇਸ ਵਾਰ ਵੀ ਹਮਲੇ ਤੋਂ ਪੰਜ ਦਿਨ ਪਹਿਲਾਂ ਕੇਂਦਰੀ ਖੁਫੀਆ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਅਲਰਟ ਭੇਜਿਆ ਸੀ ਪਰ ਇਸ ਦੇ ਬਾਵਜੂਦ ਪੁਲਿਸ ਹਮਲੇ ਨੂੰ ਰੋਕਣ ’ਚ ਨਾਕਾਮ ਸਾਬਿਤ ਹੋਈ।

ਬੀਤੇ ਸਾਲ 23 ਦਸੰਬਰ ਨੂੰ ਲੁਧਿਆਣਾ ਕੋਰਟ ’ਚ ਬਲਾਸਟ ਹੋਇਆ। ਇਸ ਤੋਂ ਪਹਿਲਾਂ 23 ਦਸੰਬਰ ਨੂੰ ਖੁਫੀਆਂ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕਰ ਦਿੱਤਾ ਸੀ। ਬੀਤੇ ਫਰਵਰੀ ਮਹੀਨੇ ’ਚ ਖੁਫੀਆ ਏਜੰਸੀਆਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸਰਕਾਰ ਨੂੰ ਖਾਲਿਸਤਾਨ ਸਮਰਥਕਾਂ ਦੀਆਂ ਗਤੀਵਿਧੀਆਂ ਬਾਰੇ ਅਲਰਟ ਭੇਜਿਆ ਸੀ। ਇਸ ਦੇ ਡੇਢ ਮਹੀਨੇ ਬਾਅਦ ਬੀਤੀ 29 ਅਪ੍ਰੈਲ ਨੂੰ ਪਟਿਆਲਾ ਕਾਲੀ ਮਾਤਾ ਮੰਦਰ ਦੇ ਬਾਹਰ ਦੋ ਸੰਗਠਨਾਂ ਦੇ ਲੋਕ ਆਪਸ ’ਚ ਭਿੜ ਗਏ ।