ਅੱਠ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦੇ ਅਧਿਕਾਰੀ ਹੋਣਗੇ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਤ

0
47587

ਪੰਜਾਬ ਨੇ ਇਹ ਐਵਾਰਡ ਤਿੰਨ ਸਾਲਾਂ ਦੇ ਵਕਫ਼ੇ ਪਿੱਛੋਂ ਪ੍ਰਾਪਤ ਕੀਤੇ

ਚੰਡੀਗੜ੍ਹ. ਡਿਪਟੀ ਕਮਾਂਡੈਂਟ ਜਨਰਲ, ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ, ਹਰਮਨਜੀਤ ਸਿੰਘ ਵਿਲੱਖਣ ਸੇਵਾਵਾਂ ਲਈ ਆਜ਼ਾਦੀ ਦਿਵਸ ਦੇ ਮੌਕੇ ‘ਤੇ ਰਾਸ਼ਟਰਪਤੀ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਮੈਡਲ ਪ੍ਰਾਪਤ ਕਰਨਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਹੋਮ ਗਾਰਡਜ਼ ਦੇ 7 ਹੋਰ ਜਵਾਨਾਂ ਨੂੰ ਵੀ ਮੇਰਿਟਰੀਅਸ ਸਰਵਿਸਿਜ਼ ਲਈ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਮੈਡਲ ਮਿਲੇਗਾ ਜਿਨਾਂ ਵਿਚ ਐਸ ਓ (ਸੀ ਡੀ) ਗੁਰਿੰਦਰਪਾਲ ਸਿੰਘ, ਜ਼ਿਲਾ ਕਮਾਂਡਰ (ਐਚ ਜੀ) ਅਨਿਲ ਕੁਮਾਰ, ਜ਼ਿਲਾ ਕਮਾਂਡਰ (ਐਚ ਜੀ) ਰਾਜਿੰਦਰ ਕਿ੍ਰਸ਼ਨ, ਸੀਨੀਅਰ ਸਹਾਇਕ (ਐਚ ਜੀ ਅਤੇ ਸੀ ਡੀ) ਸੁਖਨੰਦਨ ਕੌਰ, ਪਲਟੂਨ ਕਮਾਂਡਰ (ਐਚ ਜੀ ਅਤੇ ਸੀ ਡੀ) ਨਿਰਮਲ ਸਿੰਘ, ਚੀਫ਼ ਵਾਰਡਨ ( ਸੀ ਡੀ) ਗੁਰਚਰਨ ਸਿੰਘ, ਪਲਟੂਨ ਕਮਾਂਡਰ (ਐਚ ਜੀ) ਰਛਪਾਲ ਸਿੰਘ ਸ਼ਾਮਲ ਹਨ।