ਚੰਡੀਗੜ੍ਹ | ਪੰਜਾਬ ਦੇ ਸੀਐਮ ਭਗਵੰਤ ਮਾਨ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਮਹਿਕਮਾ ਬਦਲ ਸਕਦੇ ਹਨ। ਪੰਜਾਬ ਸਰਕਾਰ ਵਲੋਂ ਅਜੇ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਨਹੀਂ ਆਈ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਸੀਐਮ ਮਾਨ ਸਿਹਤ ਮੰਤਰੀ ਤੋਂ ਖਫਾ ਹਨ। ਉਹ ਉਹਨਾਂ ਦਾ ਕਿਸੇ ਸਮੇਂ ਵੀ ਮਹਿਕਮਾ ਬਦਲ ਸਕਦੇ ਹਨ।
ਸਿਹਤ ਮੰਤਰੀ ਜੇਕਰ ਬਦਲਿਆ ਜਾਂਦਾ ਹੈ ਤਾਂ ਆਮ ਆਦਮੀ ਪਾਰਟੀ ਦਾ ਤੀਸਰਾ ਸਿਹਤ ਮੰਤਰੀ ਹੋਵੇਗਾ। ਪਹਿਲਾਂ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਪੰਜਾਬ ਸਰਕਾਰ ਆਪਣੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕਰ ਚੁੱਕੀ ਹੈ। ਦੱਸ ਦਈਏ ਕਿ ਪਿਛਲੀਂ ਦਿਨ ਸਿਹਤ ਮੰਤਰੀ ਜੌੜਾਮਾਜਰਾ ਬਾਬਾ ਫਰੀਦ ਯੂਨੀਵਰਸਿਟੀ ਗਏ ਸਨ। ਉਹਨਾਂ ਨੇ ਹਸਪਤਾਲ ਦੇ ਪੁਰਾਣੇ ਗੱਦੇ ਦੇਖ ਕੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ ਰਾਜ ਕੁਮਾਰ ਬਹਾਦੁਰ ਨੂੰ ਉਹਨਾਂ ਗੱਦਿਆ ‘ਤੇ ਲੰਮੇ ਪਾ ਦਿੱਤਾ। ਇਸ ਤੋਂ ਬਾਅਦ ਵੀਸੀ ਨੇ ਕਿਹਾ ਮੈਨੂੰ ਜਲੀਲ ਕੀਤਾ ਗਿਆ ਹੈ।
ਇਕ ਦਿਨ ਬਾਅਦ ਡਾ ਰਾਜ ਬਹਾਦੁਰ ਨੇ ਅਸਤੀਫਾ ਦੇ ਦਿੱਤਾ ਸੀ। ਸੋਸ਼ਲ ਮੀਡੀਆ ਉਪਰ ਵੀਡੀਓ ਵਾਇਰਲ ਹੋਣ ਕਰਕੇ ਵੀਸੀ ਨੇ ਕਿਹਾ ਕਿ ਮੇਰਾ ਅਪਮਾਨ ਕੀਤਾ ਗਿਆ ਹੈ। ਵਿਰੋਧੀ ਧਿਰਾਂ ਵੀ ਡਾ ਰਾਜ ਕੁਮਾਰ ਬਹਾਦੁਰ ਦੇ ਹੱਕ ਵਿਚ ਆ ਗਈਆਂ ਹਨ। ਸੀਐਮ ਮਾਨ ਨੇ ਵੀ ਕਿਹਾ ਹੈ ਕਿ ਡਾ ਬਹਾਦੁਰ ਮੇਰੇ ਚੰਗੇ ਦੋਸਤ ਹਨ। ਉਹਨਾਂ ਨੇ ਮੇਰਾ ਪਿਤਾ ਦਾ ਇਲਾਜ ਕੀਤਾ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਸੀਐਮ ਜੌੜਾਮਾਜਰਾ ਖਿਲਾਫ ਕੀ ਐਕਸ਼ਨ ਲੈਂਦੇ ਹਨ।