ਪੰਜਾਬ ਸਰਕਾਰ ਨੇ ਰੇਤਾ-ਬੱਜਰੀ ਦੇ ਢੋਆ-ਢੁਆਈ ਦੇ ਨਵੇਂ ਰੇਟ ਕੀਤੇ ਤੈਅ, 1 ਕਿਲੋਮੀਟਰ ਦੇ 68.49 ਰੁਪਏ, ਪੜ੍ਹੋ ਡਿਟੇਲ

0
576

ਚੰਡੀਗੜ੍ਹ | ਪੰਜਾਬ ਦੇ ਲੋਕਾਂ ਨੂੰ ਸਸਤੀਆਂ ਦਰਾਂ ‘ਤੇ ਰੇਤਾ-ਬੱਜਰੀ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਨੇ ਹੁਣ ਇਮਾਰਤੀ ਸਮੱਗਰੀ ਦੀ ਢੋਆ-ਢੁਆਈ ਲਈ ਦਰਾਂ ਤੈਅ ਕਰ ਦਿੱਤੀਆਂ ਹਨ।

ਸੂਬਾ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਮੁਹਾਲੀ ਵਿੱਚ ਸਰਕਾਰੀ ਰੇਤਾ-ਬੱਜਰੀ ਵਿਕਰੀ ਕੇਂਦਰ ਵੀ ਸਥਾਪਿਤ ਕੀਤਾ ਸੀ। ਅਜਿਹੇ ਕੇਂਦਰ ਸਾਰੇ ਜ਼ਿਲ੍ਹਿਆਂ ਵਿੱਚ ਬਣਾਏ ਜਾਣੇ ਹਨ।

ਪੰਜਾਬ ਵਿੱਚ ਸਸਤੀ ਬਿਲਡਿੰਗ ਮਟੀਰੀਅਲ ਦੀ ਢੋਆ-ਢੁਆਈ ਸਬੰਧੀ ਜਾਰੀ ਨੋਟੀਫਿਕੇਸ਼ਨ ਅਨੁਸਾਰ ਟਰਾਂਸਪੋਰਟਰਾਂ ਤੋਂ 1 ਕਿਲੋਮੀਟਰ ਤੱਕ ਰੇਤਾ-ਬੱਜਰੀ ਅਤੇ ਹੋਰ ਕਿਸਮ ਦੇ ਬਿਲਡਿੰਗ ਮਟੀਰੀਅਲ ਦੀ ਢੋਆ-ਢੁਆਈ ਦਾ ਕਿਰਾਇਆ 68.49 ਰੁਪਏ ਪ੍ਰਤੀ ਟਨ ਤੈਅ ਕੀਤਾ ਗਿਆ ਹੈ। 100 ਕਿਲੋਮੀਟਰ ਦੀ ਦੂਰੀ ਲਈ 467.95 ਰੁਪਏ ਪ੍ਰਤੀ ਟਨ ਅਤੇ ਵੱਖ-ਵੱਖ ਦੂਰੀਆਂ ਲਈ ਦਰਾਂ ਤੈਅ ਕੀਤੀਆਂ ਗਈਆਂ ਹਨ। 200 ਕਿਲੋਮੀਟਰ ਦੀ ਦੂਰੀ ਲਈ ਮਾਲ ਦਾ ਕਿਰਾਇਆ 579.78 ਰੁਪਏ ਪ੍ਰਤੀ ਟਨ ਤੈਅ ਕੀਤਾ ਗਿਆ ਹੈ।