ਪੰਜਾਬ ਸਰਕਾਰ ਨੇ ਚੰਦਰੇਸ਼ਵਰ ਮੋਹੀ ਨੂੰ SC ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ, ਸ਼ੁਤਰਾਣਾ ਹਲਕੇ ਤੋਂ ਵਿਧਾਇਕ ਦੇ ਹਨ ਪੁੱਤਰ

0
606

ਜਲੰਧਰ (ਨਰਿੰਦਰ ਕੁਮਾਰ ਚੂਹੜ) | ਪੰਜਾਬ ਸਰਕਾਰ ਨੇ ਪਟਿਆਲਾ ਤੋਂ ਚੰਦਰੇਸ਼ਵਰ ਸਿੰਘ ਚੈਰੀ ਮੋਹੀ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਹੈ। 35 ਸਾਲਾ ਚੈਰੀ ਮੋਹੀ ਸ਼ੁਤਰਾਣਾ ਹਲਕੇ ਤੋਂ ਵਿਧਾਇਕ ਡਾ. ਸਤਵੰਤ ਸਿੰਘ ਮੋਹੀ ਦੇ ਪੁੱਤਰ ਹਨ ਤੇ ਉਹ ਮੌਜੂਦਾ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਖਾਸ ਮੰਨੇ ਜਾਂਦੇ ਹਨ।

ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਉਪਰੰਤ ਚੈਰੀ ਮੋਹੀ ਨੇ ਆਪਣਾ ਅਹੁਦਾ ਵੀ ਸੰਭਾਲ ਲਿਆ ਹੈ। ਵੀਰਵਾਰ ਨੂੰ ਸਰਕਾਰ ਨੇ 2 ਮੈਂਬਰ ਬਣਾਏ ਹਨ, ਜਿਨ੍ਹਾਂ ‘ਚ ਫਿਰੋਜ਼ਪੁਰ ਤੋਂ ਡਾ. ਪਰਮਿਲਾ ਵੀ ਹਨ। ਚੈਰੀ ਮੋਹੀ ਨੇ ਦੱਸਿਆ ਕੇ ਉਨ੍ਹਾਂ ਦਾ ਮੁੱਖ ਮੰਤਵ ਦਲਿਤਾਂ ਨੂੰ ਇਨਸਾਫ ਦਿਵਾਉਣਾ ਹੈ, ਕਿਤੇ ਵੀ ਅਨੁਸੂਚਿਤ ਜਾਤੀ ਦੇ ਲੋਕਾਂ ਨਾਲ ਜਬਰ-ਜ਼ੁਲਮ ਹੋਵੇਗਾ ਤਾਂ ਕਮਿਸ਼ਨ ਆਪਣੀ ਕਾਰਵਾਈ ਕਰੇਗਾ।

(ਨੋਟਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।