ਪੰਜਾਬ ਸਰਕਾਰ ਲੋਕਾਂ ਨੂੰ ਰਾਹਤ ਦਿੰਦੇ ਹੋਏ ਲਾਕਡਾਊਨ ਸਮੇਂ ਦਾ ਬਿਜਲੀ ਬਿੱਲ ਮੁਆਫ ਕਰੇ : ਰਾਜੇਸ਼ ਬਾਘਾ

0
3699

ਫਗਵਾੜਾ. ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਦੇ ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਘਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਜਦੋਂ ਤੱਕ ਲਾਕਡਾਊਨ ਹੈ, ਉਦੋਂ ਤੱਕ ਦਾ ਬਿਜਲੀ ਦਾ ਬਿੱਲ ਮੁਆਫ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਪਹਿਲਾਂ ਬਿੱਲ ਦੀ ਅਦਾਇਗੀ ਨੂੰ 3 ਅਪ੍ਰੈਲ ਤੱਕ ਵਧਾ ਦਿੱਤਾ ਸੀ। ਜਿਸ ਕਾਰਨ ਲੋਕਾਂ ਵਿੱਚ ਰੋੋਸ ਸੀ ਕਿ 3 ਮਈ ਤੱਕ ਜੇ ਉਹ ਘਰੋਂ ਬਾਹਰ ਨਹੀਂ ਨਿਕਲ ਸਕਦੇ ਤਾਂ ਇਕ ਦਿਨ ਵਿਚ ਉਹ ਬਿਜਲੀ ਦਾ ਬਿੱਲ ਕਿਵੇਂ ਅਦਾ ਕਰਨਗੇ।

ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਤਿੰਨ ਮਹੀਨਿਆਂ ਦਾ ਹੋਰ ਸਮਾਂ ਦਿੱਤਾ ਹੈ, ਪਰ ਇਹ ਵੀ ਸਹੀ ਨਹੀਂ ਹੈ ਕਿਉਂਕਿ ਲੋਕਾਂ ਨੂੰ ਲਗਾਤਾਰ ਦੋ ਬਿਜਲੀ ਬਿੱਲਾਂ ਦਾ ਭੁਗਤਾਨ ਕਰਨਾ ਪਏਗਾ।

ਜਿਸਨੂੰ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਸਹਿਣਾ ਸੰਭਵ ਨਹੀਂ ਹੋਵੇਗਾ। ਕੋਰੋਨਾ ਵਾਇਰਸ ਦੀ ਤਬਾਹੀ ਕਾਰਨ ਲੋਕ ਪਹਿਲਾਂ ਹੀ ਭਾਰੀ ਨੁਕਸਾਨ ਸਹਿ ਰਹੇ ਹਨ। ਇਸ ਸਮੇਂ, ਇਹ ਵੀ ਪੱਕਾ ਨਹੀਂ ਹੈ ਕਿ ਲਾਕਡਾਊਨ 3 ਮਈ ਤੱਕ ਰਹੇਗਾ ਜਾਂ ਅੱਗੇ ਵਧਾਇਆ ਜਾਵੇਗਾ, ਇਸ ਲਈ ਜਦੋਂ ਵੀ ਛੋਟੇ ਦੁਕਾਨਦਾਰ ਜਾਂ ਰੋਜ਼ਾਨਾ ਦਿਹਾੜੀਦਾਰ ਕੰਮ ‘ਤੇ ਵਾਪਸ ਆਉਣਗੇ, ਕਾਰੋਬਾਰ ਨੂੰ ਮੁੜ ਲੀਹ ‘ਤੇ ਆਉਣ ਲਈ ਕੁਝ ਸਮਾਂ ਲੱਗੇਗਾ।

ਰਾਜੇਸ਼ ਬਾਘਾ ਨੇ ਕਿਹਾ ਕਿ ਅਜਿਹਿ ਸਥਿਤਿ ਵਿੱਚ ਕੈਪਟਨ ਸਰਕਾਰ ਨੂੰ ਲਾਕਡਾਊਨ ਪੀਰੀਅਡ ਦਾ ਬਿਜਲੀ ਬਿੱਲ ਮੁਆਫ ਕਰਨਾ ਚਾਹੀਦਾ ਹੈ।

ਇਸ ਤੋਂ ਇਲਾਵਾ, ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ।

ਉਨ੍ਹਾਂ ਨੇ ਜਨਤਾ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਲੋਕ ਆਪਣੇ-ਆਪਣੇ ਖੇਤਰਾਂ ਵਿੱਚ ਸਥਾਨਕ ਪ੍ਰਸ਼ਾਸਨ ਨਾਲ ਹਰ ਤਰਾਂ ਨਾਲ ਸਹਿਯੋਗ ਕਰਨ। ਬਿਨਾਂ ਕਾਰਨ ਘਰਾਂ ਤੋਂ ਬਾਹਰ ਆਉਣ ਤੋਂ ਪਰਹੇਜ਼ ਕਰੋ, ਕਿਉਂਕਿ ਇੱਕ ਛੋਟੀ ਜਿਹੀ ਗਲਤੀ ਸਾਰੇ ਪਰਿਵਾਰ ਦਾ ਜੀਵਨ ਮੁਸ਼ਕਲ ਬਣਾ ਸਕਦੀ ਹੈ