ਅਹਿਮ ਖਬਰ ! ਪੰਜਾਬ ਸਰਕਾਰ ਵੱਲੋਂ 2025 ਦੀਆਂ ਛੁੱਟੀਆਂ ਦੀ ਲਿਸਟ ਜਾਰੀ, ਪੜ੍ਹੋ

0
1358

ਚੰਡੀਗੜ੍ਹ, 11 ਦਸੰਬਰ | ਪੰਜਾਬ ਸਰਕਾਰ ਨੇ ਸਾਲ 2025 ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸੂਚੀ ਅੱਜ ਭਾਵ ਬੁੱਧਵਾਰ ਨੂੰ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ। ਸਰਕਾਰੀ ਦਫ਼ਤਰ, ਮਿਊਂਸੀਪਲ ਦਫ਼ਤਰ, ਸਕੂਲ, ਕਾਲਜ, ਪ੍ਰਸ਼ਾਸਨਿਕ ਦਫ਼ਤਰ ਅਤੇ ਹੋਰ ਸਰਕਾਰੀ ਸ਼ਾਖਾਵਾਂ ਸਾਰੀਆਂ ਛੁੱਟੀਆਂ ਦੌਰਾਨ ਬੰਦ ਰਹਿਣਗੀਆਂ।

ਨਾਲ ਹੀ ਸੂਚੀ ਵਿਚ ਦੱਸਿਆ ਗਿਆ ਹੈ ਕਿ ਗੁਰ ਪੁਰਬ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਡੀਸੀ ਨਗਰ ਕੀਰਤਨ ਸਮੇਤ ਹੋਰ ਪ੍ਰੋਗਰਾਮਾਂ ਲਈ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕਰ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਅਗਲੇ ਸਾਲ ਯਾਨੀ 2025 ਦੀ ਦੀਵਾਲੀ 20 ਅਕਤੂਬਰ ਨੂੰ ਹੋਵੇਗੀ।