ਪੰਜਾਬ ਸਰਕਾਰ ਨੇ ਪੰਜਾਬ ਨੇ NRI ਸ਼ਿਕਾਇਤਾਂ ਲਈ ਵਟਸਐਪ ਨੰਬਰ ਲਾਂਚ ਕੀਤਾ ਹੈ।ਕੀ-ਕੀ ਸੁਵਿਧਾਵਾਂ ਮਿਲਣਗੀਆਂ ਪੜੋ ਪੂਰੀ ਖ਼ਬਰ

0
740
ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਵੱਖ-ਵੱਖ ਦਸਤਾਵੇਜ਼ਾਂ ਦੇ ਕਾਊਂਟਰ-ਹਸਤਾਖਰ/ਤਸਦੀਕ ਲਈ, ਉਹ ਈ-ਸਨਦ ਪੋਰਟਲ ‘ਤੇ ਅਪਲਾਈ ਕਰ ਸਕਦੇ ਹਨ।
ਚੰਡੀਗੜ,10 ਫਰਵਰੀ|ਪੰਜਾਬ ਦੇ ਰਹਿਣ ਵਾਲੇ ਗੈਰ-ਨਿਵਾਸੀ ਭਾਰਤੀ ਹੁਣ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵਟਸਐਪ ਨੰਬਰ 9056009884 ‘ਤੇ ਆਪਣੀਆਂ ਸ਼ਿਕਾਇਤਾਂ ਦੀ ਰਿਪੋਰਟ ਕਰ ਸਕਦੇ ਹਨ।
ਫਿਰ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਸਬੰਧਤ ਵਿਭਾਗਾਂ ਅਤੇ ਏਡੀਜੀਪੀ, ਪੰਜਾਬ ਪੁਲਿਸ ਦੇ ਐਨਆਰਆਈ ਵਿੰਗ ਨੂੰ ਨਿਪਟਾਰੇ ਲਈ ਭੇਜਿਆ ਜਾਵੇਗਾ।  ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਵੱਖ-ਵੱਖ ਦਸਤਾਵੇਜ਼ਾਂ ਦੇ ਕਾਊਂਟਰ-ਹਸਤਾਖਰ-ਤਸਦੀਕ ਲਈ, ਉਹ ਈ-ਸਨਦ ਪੋਰਟਲ ‘ਤੇ ਅਪਲਾਈ ਕਰ ਸਕਦੇ ਹਨ। ਜਿੱਥੇ ਉਨ੍ਹਾਂ ਨੂੰ ਐੱਨਆਰਆਈ ਪੁਲਿਸ ਵਿੰਗ, ਐੱਨਆਰਆਈ ਸਟੇਟ ਕਮਿਸ਼ਨ ਅਤੇ ਐੱਨਆਰਆਈ ਸਭਾ ਨਾਲ ਸਬੰਧਤ ਵਿਸਥਾਰਤ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਪ੍ਰਸ਼ਾਸਨਿਕ ਸੁਧਾਰ ਅਤੇ ਐੱਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਐੱਨਆਰਆਈ ਮਾਮਲਿਆਂ ਦਾ ਵਿਭਾਗ ਵਿਦੇਸ਼ ’ਚ ਵਸੇ ਪੰਜਾਬੀਆਂ ਦੇ ਜਨਮ ਸਰਟੀਫਿਕੇਟ, ਵੱਖ-ਵੱਖ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ ਅਤੇ ਤਸਦੀਕ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਇਨ੍ਹਾਂ ’ਚ ਜਨਮ ਸਰਟੀਫਿਕੇਟ, ਨਾਨ-ਅਵੇਲੇਬਿਲਿਟੀ ਜਨਮ ਸਰਟੀਫਿਕੇਟ, ਜਨਮ ਦੀ ਦੇਰੀ ਨਾਲ ਐਂਟਰੀ, ਪੁਲਿਸ ਕਲੀਅਰੈਂਸ, ਮੈਡੀਕਲ ਸਰਟੀਫਿਕੇਟ, ਸਿੱਖਿਆ ਯੋਗਤਾ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ ਸਰਟੀਫਿਕੇਟ, ਮੌਤ ਸਰਟੀਫਿਕੇਟ, ਵਿਆਹ-ਤਲਾਕ ਸਰਟੀਫਿਕੇਟ, ਡਿਕਰੀ, ਗੋਦ ਲੈਣ ਨਾਲ ਸਬੰਧਤ ਡੀਡ ਆਦਿ ਸ਼ਾਮਲ ਹਨ।ਇਹ ਹੈਲਪਲਾਈਨ ਨੰਬਰ ਉਦੋਂ ਆਇਆ ਹੈ ਜਦੋਂ 100 ਤੋਂ ਵੱਧ ਭਾਰਤੀਆਂ, ਜੋ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਸਨ, ਨੂੰ ਭਾਰਤ ਭੇਜ ਦਿੱਤਾ ਗਿਆ ਸੀ।