Punjab Election Results : ਕਾਂਗਰਸ ਤੇ ‘ਆਪ’ ਵਿਚਾਲੇ ਤਕੜਾ ਮੁਕਾਬਲਾ, ਦੋਵੇਂ 2-2 ਸੀਟਾਂ ‘ਤੇ ਅੱਗੇ, BJP ਚਾਰੇ ਸੀਟਾਂ ‘ਤੇ ਪਿੱਛੇ

0
1208

ਚੰਡੀਗੜ੍ਹ, 23 ਨਵੰਬਰ | ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਪੋਸਟਲ ਬੈਲਟ ਪਹਿਲਾਂ ਗਿਣੇ ਗਏ ਸਨ। ਹੁਣ ਈਵੀਐਮ ਰਾਹੀਂ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਕੁੱਲ 45 ਉਮੀਦਵਾਰ ਚੋਣ ਮੈਦਾਨ ਵਿਚ ਹਨ।

ਇਨ੍ਹਾਂ ਚੋਣਾਂ ‘ਚ ਆਪ ਤੇ ਕਾਂਗਰਸ ਵਿਚਾਲੇ ਕਾਂਟੇ ਦੀ ਟੱਕਰ ਹੈ। ਆਪ ਤੇ ਕਾਂਗਰਸ 2-2 ਸੀਟਾਂ ‘ਤੇ ਅੱਗੇ ਚਲ ਰਹੇ ਹਨ।

ਬਰਨਾਲਾ ਵਿਚ 5 ਗੇੜ ਪੂਰੇ ਹੋ ਚੁੱਕੇ ਹਨ। ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ 687 ਵੋਟਾਂ ਨਾਲ ਅੱਗੇ ਹਨ।

ਚੱਬੇਵਾਲ ਵਿਚ 5 ਗੇੜ ਪੂਰੇ ਹੋ ਚੁੱਕੇ ਹਨ। ‘ਆਪ’ ਉਮੀਦਵਾਰ ਇਸ਼ਾਂਕ ਅੱਗੇ ਹਨ। ਉਨ੍ਹਾਂ ਨੂੰ 8508 ਵੋਟਾਂ ਦੀ ਲੀਡ ਹੈ।

ਡੇਰਾ ਬਾਬਾ ਨਾਨਕ ਵਿਚ 5 ਗੇੜੇ ਲੱਗ ਚੁੱਕੇ ਹਨ। ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਨੂੰ 1295 ਵੋਟਾਂ ਦੀ ਲੀਡ ਹੈ।

ਗਿੱਦੜਬਾਹਾ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਨੂੰ 5536 ਵੋਟਾਂ ਮਿਲੀਆਂ ਹਨ। ਉਹ 1044 ਵੋਟਾਂ ਨਾਲ ਅੱਗੇ ਹਨ, ਜਦਕਿ ਕਾਂਗਰਸ ਨੂੰ 4492 ਅਤੇ ਭਾਜਪਾ ਦੇ ਮਨਪ੍ਰੀਤ ਬਾਦਲ ਨੂੰ 1015 ਵੋਟਾਂ ਮਿਲੀਆਂ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)