ਪੰਜਾਬ ਸਿੱਖਿਆ ਵਿਭਾਗ ਨੇ ਲੈਕਚਰਾਰਾਂ ਦੀਆਂ ਅਸਾਮੀਆਂ ਲਈ ਪ੍ਰੀਖਿਆ ਤਰੀਕਾਂ ਦਾ ਕੀਤਾ ਐਲਾਨ, ਪੜ੍ਹੋ ਤਰੀਕਾਂ ਦਾ ਵੇਰਵਾ

0
453

ਚੰਡੀਗੜ੍ਹ | ਪੰਜਾਬ ਸਿੱਖਿਆ ਵਿਭਾਗ ਨੇ ਲੈਕਚਰਾਰਾਂ ਦੀਆਂ 343 ਅਸਾਮੀਆਂ ਦੀ ਲਿਖਤੀ ਪ੍ਰੀਖਿਆ 19 ਅਤੇ 26 ਮਾਰਚ 2023 ਨੂੰ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਡਾਇਰੈਕਟਰ ਸਿੱਖਿਆ ਭਰਤੀ ਸੈੱਲ ਨੇ ਦੱਸਿਆ ਕਿ ਪ੍ਰੀਖਿਆ ਦਾ ਸਮਾਂ ਤੇ ਕੇਂਦਰਾਂ ਦੇ ਸਥਾਨ ਬਾਅਦ ਵਿਚ ਦੱਸ ਦਿੱਤੇ ਜਾਣਗੇ । ਲੈਕਚਰਾਰਾਂ ਦੀਆਂ ਅਸਾਮੀਆਂ ਲਈ ਪਹਿਲਾਂ 16 ਦਸੰਬਰ 2022 ਨੂੰ ਤੇ ਬਾਅਦ ‘ਚ ਦਫ਼ਤਰੀ ਵੈੱਬਸਾਈਟ ‘ਤੇ ਵਿਸਥਾਰ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ।