ਜਲੰਧਰ ਕੋਰੋਨਾ ਪ੍ਰਭਾਵਿਤ 17 ਜਿਲ੍ਹੇਆਂ ਦੀ ਸੂਚੀ ‘ਚ ਹੁਣ ਦੂਜੇ ਨੰਬਰ ਤੇ, ਅੱਜ 7 ਪਾਜ਼ੀਟਿਵ ਮਾਮਲੇ ਆਏ ਸਾਹਮਣੇ
ਚੰਡੀਗੜ੍ਹ. ਕੋਰੋਨਾ ਦਾ ਕਹਿਰ ਸੂਬੇ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ 12 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਨਾਲ ਪੰਜਾਬ ਵਿੱਚ ਹੁਣ ਤੱਕ ਕੁਲ 170 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਐਸਏਐਸ ਨਗਰ, ਐਬੀਐਸ ਨਗਰ (ਨਵਾਂਸ਼ਹਿਰ) ਤੋਂ ਬਾਅਦ ਹੁਣ ਜਲੰਧਰ ਵਿੱਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ।
ਅੱਜ ਜਲੰਧਰ ਵਿਚੋਂ ਕੁਲ 7 ਪਾਜ਼ੀਟਿਵ ਮਾਮਲੇ ਸਾਹਮਣੇ ਆਏ। ਪੰਜਾਬ ਵਿੱਚ ਹੁਣ ਤੱਕ ਕੋਰੋਨਾ 17 ਜਿਲ੍ਹੇਆਂ ਵਿੱਚ ਫੈਲ ਚੁੱਕਾ ਹੈ। ਹੁਣ ਤੱਕ ਸਭ ਤੋਂ ਵੱਧ 53 ਮਾਮਲੇ ਐਸਏਐਸ ਨਗਰ ਤੋਂ ਸਾਹਮਣੇ ਆਏ ਹਨ। ਜਲੰਧਰ ਅੱਜ ਸਾਹਮਣੇ ਆਏ 7 ਪਾਜ਼ੀਟਿਵ ਮਾਮਲਿਆਂ ਤੋਂ ਬਾਅਦ ਇਨ੍ਹਾਂ 17 ਜਿਲ੍ਹੇਆਂ ਵਿਚੋਂ ਦੂਜੇ ਨੰਬਰ ਤੇ ਪਹੁੰਚ ਗਿਆ ਹੈ। ਜਲੰਧਰ ਵਿੱਚ ਹੁਣ ਤੱਕ 22 ਮਾਮਲੇ ਸਾਹਮਣੇ ਆ ਚੁੱਕੇ ਹਨ।
ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ 12 ਮੌਤਾਂ ਹੋ ਚੁੱਕੀਆਂ ਹਨ। ਸ਼ਕੀ ਮਾਮਲਿਆਂ ਦੀ ਗਿਣਤੀ ਵੱਧ ਕੇ 4282 ਹੋ ਗਈ ਹੈ। 521 ਮਰੀਜਾਂ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ। 2 ਮਰੀਜਾਂ ਦੀ ਹਾਲਤ ਨਾਜ਼ੁਕ ਹੈ ਅਤੇ ਐਕਟਿਵ ਕੇਸ 135 ਹਨ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ (ਕੋਵਿਡ-19)
12-04-2020 -ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1. | ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ | 4281 |
2. | ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ | 4281 |
3. | ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 170 |
4. | ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 3590 |
5. | ਰਿਪੋਰਟ ਦੀ ਉਡੀਕ ਹੈ | 521 |
6. | ਠੀਕ ਹੋਏ ਮਰੀਜ਼ਾਂ ਦੀ ਗਿਣਤੀ | 23 |
7. | ਐਕਟਿਵ ਕੇਸ | 135 |
8. | ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ | 02 |
9. | ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ | 00 |
10. | ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ | 00 |
ਮ੍ਰਿਤਕਾਂ ਦੀ ਕੁੱਲ ਗਿਣਤੀ | 12 |
ਅੱਜ ਸਭ ਤੋਂ ਵੱਧ 7 ਮਾਮਲੇ ਜਲੰਧਰ ਤੋਂ ਆਏ ਸਾਹਮਣੇ
ਜ਼ਿਲ੍ਹਾ | ਮਾਮਲਿਆਂ ਦੀ ਗਿਣਤੀ | ਟਿੱਪਣੀ |
ਫ਼ਰੀਦਕੋਟ | 01 | ਪਾਜ਼ੀਟਿਵ ਕੇਸ ਦੇ ਸੰਪਰਕ |
ਕਪੂਰਥਲਾ | 01 | ਨਵੇਂ ਕੇਸ |
ਐਸ.ਏ.ਐਸ.ਨਗਰ | 03 | ਪਾਜ਼ੀਟਿਵ ਕੇਸ ਦੇ ਸੰਪਰਕ |
ਜਲੰਧਰ | 07 | 5 ਪਾਜ਼ੀਟਿਵ ਕੇਸ ਦੇ ਸੰਪਰਕ, 1 ਤਬਲੀਗੀ ਜਮਾਤ, 1 ਗੰਭੀਰ ਸਾਹ ਸੰਕਰਮਣ (ਐਸ.ਏ.ਆਰ.ਆਈ.) |
12.4.2020 ਨੂੰ ਕੇਸ:
- ਆਕਸੀਜਨ’ਤੇ ਮਰੀਜ਼ਾਂ ਦੀ ਗਿਣਤੀ- 00 , ਆਈਸੀਯੂਵਿਚ ਦਾਖਲ ਮਰੀਜ਼ਾਂ ਦੀ ਗਿਣਤੀ-00, ਵੈਂਟੀਲੇਟਰ ’ਤੇਮਰੀਜ਼ਾਂ ਦੀ ਗਿਣਤੀ-00, ਠੀਕ ਕੀਤੇ ਮਰੀਜ਼ਾਂ ਦੀ ਗਿਣਤੀ -03, ਮੌਤਾਂ ਦੀ ਗਿਣਤੀ-00
ਪੁਸ਼ਟੀ ਹੋਏ ਕੇਸਾਂ ਦੀ ਗਿਣਤੀ
ਲੜੀ ਨੰ: | ਜ਼ਿਲ੍ਹਾ | ਪੁਸ਼ਟੀ ਹੋਏਕੇਸਾਂ ਦੀਗਿਣਤੀ | ਠੀਕ ਹੋਏ ਮਰੀਜ਼ਾਂ ਦੀ ਗਿਣਤੀ | ਮੌਤਾਂ ਦੀ ਗਿਣਤੀ |
1. | ਐਸ.ਏ.ਐਸ. ਨਗਰ | 53 | 5 | 2 |
2. | ਜਲੰਧਰ | 22 | 3 | 1 |
3. | ਐਸ.ਬੀ.ਐਸ. ਨਗਰ | 19 | 13 | 1 |
4. | ਪਠਾਨਕੋਟ | 16 | 0 | 1 |
5. | ਮਾਨਸਾ | 11 | 0 | 0 |
6. | ਅੰਮ੍ਰਿਤਸਰ | 11 | 0 | 2 |
7. | ਲੁਧਿਆਣਾ | 10 | 1 | 2 |
8. | ਹੁਸ਼ਿਆਰਪੁਰ | 07 | 1 | 1 |
9. | ਮੋਗਾ | 04 | 0 | 0 |
10. | ਰੋਪੜ | 03 | 0 | 1 |
11. | ਫ਼ਰੀਦਕੋਟ | 03 | 0 | 0 |
12. | ਸੰਗਰੂਰ | 02 | 0 | 0 |
13. | ਫ਼ਤਹਿਗੜ੍ਹ ਸਾਹਿਬ | 02 | 0 | 0 |
14. | ਬਰਨਾਲਾ | 02 | 0 | 1 |
15. | ਪਟਿਆਲਾ | 02 | 0 | 0 |
16. | ਕਪੂਰਥਲਾ | 02 | 0 | 0 |
17. | ਮੁਕਤਸਰ | 01 | 0 | 0 |
ਕੁੱਲ | 170 | 23 | 12 |
ਸੂਬੇ ਵਿੱਚ ਕੋਰੋਨਾ ਪਾਜ਼ੀਟਿਵ ਆਏ ਮਰੀਜਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਇਹ ਅਪੀਲ ਹੈ ਕਿ ਉਹ ਸਾਹਮਣੇ ਆਉਣ ਤੇ ਆਪਣੇ ਟੈਸਟ ਕਰਵਾਉਣ। ਇਸ ਮਹਾਂਮਾਰੀ ਨੂੰ ਤਾਂ ਹੀ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਪੰਜਾਬ ਦਾ ਹਰ ਵੱਡਾ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ : ਹੁਣ ਵੱਡੀਆਂ ਖਬਰਾਂ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਆਪਣਾ ਨਾਂ, ਉਮਰ ਅਤੇ ਪੂਰਾ ਅਡਰੈੱਸ ਲਿਖ ਕੇ ਸਾਨੂੰ ਵਟਸਐਪ ਮੈਸੇਜ ਭੇਜੋ। ਤੁਹਾਡੇ ਮੋਬਾਇਲ ‘ਤੇ ਆਵੇਗੀ ਪਲ-ਪਲ ਦੀ ਅਪਡੇਟ ਖਬਰ।