ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਵਿਚ ਤਾਲਿਬਾਨ ਰਾਜ ਚੱਲ ਰਿਹਾ ਹੈ। ਹਥਿਆਰਾਂ ਨੂੰ ਲੈ ਕੇ ਡੀਜੀਪੀ ਪੰਜਾਬ ਵਲੋਂ ਚਲਾਈ ਮੁਹਿੰਮ ਨੂੰ ਲੈ ਕੇ ਰਾਜਾ ਵੜਿੰਗ ਨੇ ਵੱਡਾ ਬਿਆਨ ਦਿੱਤਾ ਹੈ ਤੇ ਕਿਹਾ ਕਿ ਮੈਨੂੰ ਵੀ ਮਾਰਨ ਦੀਆਂ ਮਿਲ ਰਹੀਆਂ ਹਨ ਧਮਕੀਆਂ ।
ਕਿਸਾਨਾਂ ਨੂੰ ਵੀ ਕੀਤੀ ਅਪੀਲ ਕਿ ਕਿਸਾਨ ਡੀਸੀ ਦਫ਼ਤਰ ਜਾਂ ਵਿਧਾਇਕਾਂ ਦੇ ਘਰ ਦੇ ਬਾਹਰ ਲਗਾਉਣ ਧਰਨਾ । ਲੋਕਾਂ ਨੂੰ ਨਾ ਕੀਤਾ ਜਾਵੇ ਪ੍ਰੇਸ਼ਾਨ । ਵੜਿੰਗ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਕਿਸਾਨਾਂ ਨਾਲ ਖੜ੍ਹੀ ਹੈ ਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਦਾ ਹੱਲ ਜਲਦ ਤੋਂ ਜਲਦ ਹੋਣਾ ਚਾਹੀਦਾ ਹੈ।