ਚੰਡੀਗੜ੍ਹ | ਨਵੀਂ ਪੰਜਾਬ ਕੈਬਨਿਟ ਦਾ ਵਿਸਥਾਰ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਹੋਮ ਡਿਪਾਰਟਮੈਂਟ ‘ਤੇ ਜਿਹੜਾ ਪੇਚ ਫਸਿਆ ਸੀ, ਉਹ ਵੀ ਹੱਲ ਹੋ ਗਿਆ ਤੇ ਇਹ ਵਿਭਾਗ ਸੁਖਜਿੰਦਰ ਸਿੰਘ ਰੰਧਾਵਾ ਲੈਣ ‘ਚ ਕਾਮਯਾਬ ਰਹੇ।
ਵਿਜੀਲੈਂਸ ਅਤੇ ਲੋਕ ਸੰਪਰਕ ਵਿਭਾਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪ ਵੇਖਣਗੇ। ਇਸ ਤੋਂ ਇਲਾਵਾ ਮੁੱਖ ਮੰਤਰੀ ਕੋਲ ਪਰਸਨਲ ਵਿਭਾਗ, ਜਨਰਲ ਐਡਮਨਿਸਟ੍ਰੇਸ਼ਨ, ਜਸਟਿਸ ਲੀਗਲ ਐਂਡ ਲੈਜਿਸਲੇਟਿਵ ਅਫੇਅਰ, ਇਨਵਾਇਰਮੈਂਟ, ਮਾਈਨਿੰਗ ਐਂਡ ਜਿਓਲੋਜੀ, ਸਿਵਲ ਏਵੀਏਸ਼ਨ, ਐਕਸਾਈਜ਼, ਇਨਵੈਸਟਮੈਂਟ ਪ੍ਰਮੋਸ਼ਨ, ਹਾਸਪਿਟੈਲਿਟੀ, ਪਾਵਰ, ਟੂਰਿਜ਼ਮ ਐਂਡ ਕਲਚਰਲ ਅਫੇਅਰਜ਼ ਵਿਭਾਗ ਹੋਣਗੇ। ਇਨ੍ਹਾਂ ਵਿਭਾਗਾਂ ਦੀ ਕੁੱਲ ਸੰਖਿਆ 14 ਹੈ।
ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੋਲ ਹੋਮ ਅਫੇਅਰਜ਼, ਸਹਿਕਾਰਤਾ ਅਤੇ ਜੇਲ੍ਹ ਮਹਿਕਮੇ ਹੋਣਗੇ। ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਕੋਲ ਹੈਲਥ ਐਂਡ ਫੈਮਿਲੀ ਵੈੱਲਫੇਅਰ, ਡਿਫੈਂਸ ਸਰਵਿਸਿਜ਼ ਵੈੱਲਫੇਅਰ ਤੇ ਫ੍ਰੀਡਮ ਫਾਈਟਰ ਵਿਭਾਗ ਹੋਣਗੇ।
ਬ੍ਰਹਮ ਮਹਿੰਦਰਾ ਕੋਲ ਪਹਿਲਾਂ ਦੀ ਤਰ੍ਹਾਂ ਲੋਕਲ ਗੌਰਮਿੰਟ, ਪਾਰਲੀਮੈਂਟਰੀ ਅਫੇਅਰਜ਼, ਇਲੈਕਸ਼ਨ ਅਤੇ ਰਿਮੂਵਲ ਆਫ ਗ੍ਰੀਵੀਐਂਸਿਸ ਵਿਭਾਗ ਹੋਣਗੇ। ਮਨਪ੍ਰੀਤ ਸਿੰਘ ਬਾਦਲ ਫਾਇਨਾਂਸ, ਟੈਕਸੇਸ਼ਨ, ਗਵਰਨੈਂਸ ਰਿਫਾਰਮਜ਼, ਪਲਾਨਿੰਗ ਪ੍ਰੋਗਰਾਮ ਇੰਪਲੀਮੈਂਟੇਸ਼ਨ ਦੇ ਵਿਭਾਗ ਦੇਖਣਗੇ।
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੋਲ ਰੂਰਲ ਡਿਵੈੱਲਮੈਂਟ ਤੇ ਪੰਚਾਇਤਾਂ, ਐਨੀਮਲ ਹਸਬੈਂਡਰੀ, ਫਿਸ਼ਰੀਜ਼ ਤੇ ਡੇਅਰੀ ਡਿਵੈੱਲਪਮੈਂਟ ਮਹਿਕਮੇ ਰਹਿਣਗੇ।
ਅਰੁਣਾ ਚੌਧਰੀ ਕੋਲ ਰੈਵੀਨਿਊ ਰੀਹੈਬਲੀਟੇਸ਼ਨ ਐਂਡ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਹੋਣਗੇ। ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਕੋਲ ਵਾਟਰ ਰਿਸੋਰਸਿਜ਼, ਹਾਊਸਿੰਗ ਐਂਡ ਅਰਬਨ ਡਿਵੈੱਲਪਮੈਂਟ ਵਿਭਾਗ ਹੋਣਗੇ।
ਰਾਣਾ ਗੁਰਜੀਤ ਸਿੰਘ ਕੋਲ ਟੈਕਨੀਕਲ ਐਜੂਕੇਸ਼ਨ, ਇੰਡਸਟ੍ਰੀਅਲ ਟ੍ਰੇਨਿੰਗ ਇੰਪਲਾਇਮੈਂਟ ਜਨਰੇਸ਼ਨ ਐਂਡ ਟ੍ਰੇਨਿੰਗ ਹਰਟੀਕਲਚਰ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ ਦੇ ਮਹਿਕਮੇ ਹੋਣਗੇ।
ਰਜ਼ੀਆ ਸੁਲਤਾਨਾ ਕੋਲ ਵਾਟਰ ਸਪਲਾਈ ਐਂਡ ਸੈਨੀਟੇਸ਼ਨ, ਸੋਸ਼ਲ ਸਕਿਓਰਿਟੀ ਵੂਮੈਨ ਐਂਡ ਚਾਈਲਡ ਡਿਵੈੱਲਪਮੈਂਟ, ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਹੋਣਗੇ। ਵਿਜੇ ਇੰਦਰ ਸਿੰਗਲਾ ਪਬਲਿਕ ਵਰਕਸ ਐਡਮਨਿਸਟ੍ਰੇਟਿਵ ਰਿਫਾਰਮਜ਼ ਦੇਖਣਗੇ। ਭਾਰਤ ਭੂਸ਼ਨ ਆਸ਼ੂ ਫੂਡ ਸਿਵਲ ਸਪਲਾਈ ਅਤੇ ਕੰਜ਼ਿਊਮਰ ਅਫੇਅਰ ਦਾ ਵਿਭਾਗ ਦੇਖਣਗੇ।
ਰਣਦੀਪ ਸਿੰਘ ਨਾਭਾ ਐਗਰੀਕਲਚਰ ਐਂਡ ਫਾਰਮਰ ਵੈੱਲਫੇਅਰ ਫੂਡ ਪ੍ਰੋਸੈਸਿੰਗ ਦਾ ਮਹਿਕਮਾ ਦੇਖਣ ਗਏ। ਰਾਜ ਕੁਮਾਰ ਵੇਰਕਾ ਕੋਲ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਐਂਡ ਮੈਨਾਰਟੀਜ਼, ਨਿਊ ਐਂਡ ਰੀਨਿਊਏਬਲ ਐਨਰਜੀ ਰਿਸੋਰਸਿਜ਼, ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਮਹਿਕਮਾ ਹੋਵੇਗਾ।
ਸੰਗਤ ਸਿੰਘ ਗਿਲਜੀਆਂ ਫਾਰੈਸਟ ਵਾਈਲਡ ਲਾਈਫ ਅਤੇ ਲੇਬਰ ਮਹਿਕਮਾ ਦੇਖਣਗੇ। ਪਰਗਟ ਸਿੰਘ ਕੋਲ ਸਕੂਲ ਐਜੂਕੇਸ਼ਨ, ਹਾਇਰ ਐਜੂਕੇਸ਼ਨ, ਸਪੋਰਟਸ ਐਂਡ ਯੂਥ ਸਰਵਿਸਿਜ਼, ਐੱਨਆਰਆਈ ਅਫੇਅਰਸ ਵਿਭਾਗ ਹੋਵੇਗਾ।
ਅਮਰਿੰਦਰ ਸਿੰਘ ਰਾਜਾ ਵੜਿੰਗ ਕੋਲ ਟਰਾਂਸਪੋਰਟ ਤੇ ਗੁਰਕੀਰਤ ਸਿੰਘ ਕੋਟਲੀ ਕੋਲ ਇੰਡਸਟਰੀ ਐਂਡ ਕਾਮਰਸ ਇਨਫਰਮੇਸ਼ਨ ਟੈਕਨਾਲੋਜੀ, ਸਾਇੰਸ ਐਂਡ ਟੈਕਨਾਲੋਜੀ ਵਿਭਾਗ ਹੋਵੇਗਾ।