ਪੰਜਾਬ ਦੀ ਵੱਡੀ ਖਬਰ – ਕੋਰੋਨਾ ਨਾਲ ਤੀਜੀ ਮੌਤ, ਲੁਧਿਆਣਾ ਦੀ ਔਰਤ ਨੇ ਪਟਿਆਲਾ ਦੇ ਹਸਪਤਾਲ ‘ਚ ਤੋੜਿਆ ਦਮ

    0
    1119

    ਜਲੰਧਰ. ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਨਾਲ ਤੀਜੀ ਮੌਤ ਹੋਣ ਦੀ ਖਬਰ ਹੈ। ਹੁਣ ਤੱਕ 40 ਮਾਮਲੇ ਸਾਹਮਣੇ ਆਏ ਹਨ। ਜਿਸ ਔਰਤ ਦੀ ਮੌਤ ਹੋਈ ਹੈ ਉਹ ਲੁਧਿਆਣਾ ਦੀ ਰਹਿਣ ਵਾਲੀ ਸੀ। ਪਟਿਲਾਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਔਰਤ ਨੇ ਦਮ ਤੋੜੀਆ। ਬੀਤੀ ਰਾਤ ਉਹ ਪਟਿਆਲਾ ਦੇ ਹਸਪਤਾਲ ਵਿੱਚ ਇਲਾਜ਼ ਦਾਖਿਲ ਹੋਈ ਸੀ। ਬਲਡ ਸੈਂਪਲ ਦੀ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਉਹ ਕੋਰੋਨਾ ਪਾਜੀਟਿਵ ਸੀ।

    ਜਿਕਰਯੋਗ ਹੈ ਕਿ ਇਸ ਔਰਤ ਬਾਰੇ ਇਸ ਤੋਂ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਕਿ ਉਸਨੂੰ ਕੋਰੋਨਾ ਵਾਇਰਸ ਹੈ। ਹੁਣ ਪੁਲਿਸ ਤੇ ਪ੍ਰਸ਼ਾਸਨ ਲਈ ਇਹ ਤਫਤੀਸ਼ ਕਰਨੀ ਹੋਵੇਗੀ ਇਹ ਔਰਤ ਲੁਧਿਆਣਾ ਵਿੱਚ ਜਾਂ ਹੋਕ ਕਿਤੇ ਅਤੇ ਕਿੰਨਾ ਥਾਵਾਂ ਤੇ ਗਈ ਸੀ ਤੇ ਕਿਹੜੇ ਲੋਕਾਂ ਦੇ ਸੰਪਰਕ ਵਿੱਚ ਆਈ ਸੀ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।