ਮਾਣ ਵਾਲੀ ਗੱਲ : ਕੈਨੇਡਾ ‘ਚ ਆਕਸਫੋਰਡ ਜ਼ਿਮਨੀ ਚੋਣ ਜਿੱਤ ਕੇ ਪੰਜਾਬੀ ਨੌਜਵਾਨ ਬਣਿਆ ਸੰਸਦ ਮੈਂਬਰ

0
113

ਲੁਧਿਆਣਾ | ਕੈਨੇਡਾ ਵਿਚ ਪੰਜਾਬੀ ਨੌਜਵਾਨ ਨੇ ਉੱਥੇ ਰਹਿੰਦੇ ਪੰਜਾਬੀ ਭਾਈਚਾਰੇ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਰਾਏਕੋਟ ਸ਼ਹਿਰ ਦਾ ਅਰਪਣ ਖੰਨਾ ਕੈਨੇਡਾ ਦੇ ਓਂਟਾਰੀਓ ਸੂਬੇ ਦੀ ਆਕਸਫੋਰਡ ਸੀਟ ਤੋਂ ਜ਼ਿਮਨੀ ਚੋਣ ਜਿੱਤ ਕੇ ਸੰਸਦ ਮੈਂਬਰ ਬਣਿਆ ਹੈ। ਇਹ ਸੀਟ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਡੇਵ ਮੈਲੇਂਜੀ ਦੇ ਸੇਵਾਮੁਕਤ ਹੋਣ ਤੋਂ ਬਾਅਦ ਖ਼ਾਲੀ ਹੋਈ ਸੀ।

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਅਰਪਣ ਖੰਨਾ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਉਮੀਦਵਾਰ ਡੇਵਿਡ ਹਿਲਡਰਲੀ ਨੂੰ 13 ਹਜ਼ਾਰ 574 ਵੋਟਾਂ ਦੇ ਮੁਕਾਬਲੇ 16144 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ। ਰਾਏਕੋਟ ਦੇ ਅਰਪਣ ਖੰਨਾ ਦੇ ਪਿਤਾ ਸੁਭਾਸ਼ ਖੰਨਾ ਕਈ ਦਹਾਕੇ ਪਹਿਲਾਂ ਕੈਨੇਡਾ ਵਿਚ ਗਏ ਸੀ।

ਇਸ ਸੀਟ ਲਈ ਲਿਬਰਲ ਪਾਰਟੀ ਦੇ ਡੇਵਿਡ ਹਿਲਡਰਲੇ, ਗ੍ਰੀਨ ਪਾਰਟੀ ਦੇ ਚੈਰਲੀ ਬੇਕਰ, ਐਨਡੀਪੀ ਦੇ ਕੋਡੀ ਗੋਟ ਮੈਦਾਨ ਵਿਚ ਸਨ। ਅਰਪਣ ਖੰਨਾ ਦੀ ਟੱਕਰ ਲਿਬਰਲ ਪਾਰਟੀ ਦੇ ਉਮੀਦਵਾਰ ਹਿਲਡਰਲੇ ਨਾਲ ਸੀ, ਜਿਸ ਨੂੰ ਉਸ ਨੇ 2570 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)